JALANDHAR WEATHER

ਅਨਾਜ ਮੰਡੀ ਸੰਗਰੂਰ ’ਚ ਮਾਰਕਿਟ ਕਮੇਟੀ ਦੇ ਸੁਪਰਵਾਇਜ਼ਰ ਦੀ ਕੁੱਟਮਾਰ

ਸੰਗਰੂਰ, 15 ਅਪਰੈਲ (ਧੀਰਜ ਪਸ਼ੌਰੀਆ)- ਅਨਾਜ ਮੰਡੀ ਸੰਗਰੂਰ ਵਿਖੇ ਅੱਜ ਮਾਰਕਿਟ ਕਮੇਟੀ ਸੰਗਰੂਰ ਦੇ ਸੁਪਰਵਾਇਜ਼ਰ ਬਘੇਲ ਸਿੰਘ ਦੀ ਕੁਝ ਵਿਅਕਤੀਆਂ ਵਲੋਂ ਕੁੱਟਮਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ੇਰੇ ਇਲਾਜ ਬਘੇਲ ਸਿੰਘ ਨੇ ਦੱਸਿਆ ਕਿ ਅੱਜ ਉਹ ਸੀਜਨ ਦੇ ਚਲਦਿਆਂ ਇਕ ਰੇਤੇ ਬਜਰੀ ਦਾ ਕਾਰੋਬਾਰ ਕਰਦੇ ਦੁਕਾਨਦਾਰ ਨੂੰ ਅਪਣੀਆਂ ਟਰੈਕਟਰ ਟਰਾਲੀਆਂ ਉਥੋਂ ਹਟਾਉਣ ਲਈ ਕਹਿਣ ਗਿਆ ਸੀ ਪਰ ਦੁਕਾਨ ਦੇ ਮਾਲਕ ਸਮੇਤ 7-8 ਜਣਿਆਂ ਨੇ ਉਸ ਦੀ ਕੁੱਟਮਾਰ ਕਰ ਦਿੱਤੀ। ਪੁਲਿਸ ਨੇ ਹਸਪਤਾਲ ਵਿਚ ਦਾਖ਼ਲ ਬਘੇਲ ਸਿੰਘ ਦੇ ਬਿਆਨ ਦਰਜ ਕਰ ਲਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ