JALANDHAR WEATHER

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 25 ਮਈ ਨੂੰ ਖੁੱਲਣਗੇ -ਬਿੰਦਰਾ

 ਦਸੂਹਾ,15 ਅਪ੍ਰੈਲ (ਭੁੱਲਰ)- ਉੱਤਰਾਖ਼ੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 25 ਮਈ ਨੂੰ ਖੁੱਲਣਗੇ ਤੇ ਯਾਤਰਾ ਜੈਕਾਰਿਆਂ ਦੀ ਗੂੰਜ ਵਿਚ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਇਸ ਸਮੇਂ ਲਗਭਗ 12 ਤੋਂ 15 ਫੁੱਟ ਤੱਕ ਬਰਫ਼ ਨਾਲ ਢੱਕਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅਟਲਕੁਟੀ ਜੋ ਕਿ ਹੇਮਕੁੰਟ ਸਾਹਿਬ ਤੋਂ ਲਗਭਗ 2 ਕਿਲੋਮੀਟਰ ਪਹਿਲਾਂ ਹੈ, ਇੱਥੋਂ ਬਰਫ਼ ਦੀ ਕਟਾਈ ਕਰਕੇ ਇਕ ਰਸਤਾ ਬਣਾਇਆ ਜਾਣਾ ਹੈ ਤੇ ਬਰਫ਼ ਹਟਾਉਣ ਦੀ ਸੇਵਾ ਰਵਾਇਤੀ ਤੌਰ ’ਤੇ ਭਾਰਤੀ ਸੈਨਾ ਦੁਆਰਾ ਕੀਤੀ ਜਾਂਦੀ ਹੈ। ਇਸ ਸਾਲ ਫੌਜ ਦੇ ਜਵਾਨਾਂ ਨੇ 15 ਅਪ੍ਰੈਲ ਤੋਂ ਘੱਗਰੀਆ ਲਈ ਰਵਾਨਾ ਹੋਣਾ ਸੀ। ਜਿੱਥੇ ਉਨ੍ਹਾਂ ਨੇ ਗੁਰਦੁਆਰਾ ਕੰਪਲੈਕਸ ਵਿਚ ਆਪਣਾ ਟਿਕਾਣਾ ਬਣਾ ਕੇ ਹਰ ਰੋਜ਼ ਬਰਫ ਕੱਟਣ ਦਾ ਕੰਮ ਸ਼ੁਰੂ ਕਰਨਾ ਸੀ ਪਰ 19 ਅਪ੍ਰੈਲ ਨੂੰ ਵੋਟਾਂ ਪੈਣ ਕਾਰਨ ਗੁਰਦੁਆਰਾ ਟਰੱਸਟ ਦੇ ਕਹਿਣ ’ਤੇ ਇਹ ਕੰਮ ਹੁਣ 20 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਸੰਬੰਧੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਿਚ ਯਾਤਰਾ ਕਰਨ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ