
ਲੋਹੀਆਂ ਖ਼ਾਸ , 15 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖ਼ਾਲਸਾ ) - ਲੋਹੀਆਂ ਦੇ ਪਿੰਡ ਸਾਬੂਵਾਲ ਸੁਰਿੰਦਰ ਸਿੰਘ ਅਤੇ ਪਿੰਡ ਕੰਗ ਕਲਾਂ ਦੇ ਮਨਪ੍ਰੀਤ ਕੁਮਾਰ ਨਾਂਅ ਦੇ ਦੋ ਨੌਜਵਾਨਾਂ ਦੀ ਸੁਲਤਾਨਪੁਰ ਲੋਧੀ ਨੇੜੇ ਕਾਰ ਅਤੇ ਮੋਟਸਾਈਕਲ ਵਿਚਕਾਰ ਵਾਪਰੇ ਇਕ ਦਰਦਨਾਕ ਸੜਕ ਹਾਦਸੇ ’ਚ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ । ਸੁਰਿੰਦਰ ਸਿੰਘ (42) ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਸਾਬੂਵਾਲ ਅਤੇ ਮਨਪ੍ਰੀਤ ਕੁਮਾਰ (27) ਪਿੰਡ ਕੰਗ ਪੱਥਰ ਰਗੜਾਈ ਅਤੇ ਰੰਗ ਰੋਗਨ ਆਦਿ ਦਾ ਕੰਮ ਕਰਕੇ ਵਾਪਸ ਆ ਰਹੇ ਸਨ ਕਿ ਇਹ ਭਾਣਾ ਵਰਤ ਗਿਆ ।ਕਰ ਚਾਲਕ ਫ਼ਰਾਰ ਦੱਸਿਆ ਜਾ ਰਿਹਾ ਹੈ।