JALANDHAR WEATHER

ਪੁਲਿਸ ਨੇ 3 ਦਿਨਾਂ ਤੋਂ ਘੱਟ ਸਮੇਂ ਵਿਚ ਸੁਲਝਾਇਆ ਵਿਕਾਸ ਪ੍ਰਭਾਕਰ ਕਤਲ ਕਾਂਡ ਮਾਮਲਾ- ਡੀ.ਜੀ.ਪੀ.

ਚੰਡੀਗੜ੍ਹ, 16 ਅਪ੍ਰੈਲ- ਡੀ.ਜੀ.ਪੀ. ਪੰਜਾਬ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕ ਵੱਡੀ ਸਫ਼ਲਤਾ ਵਿਚ, ਰੂਪਨਗਰ ਪੁਲਿਸ ਨੇ ਐਸ.ਐਸ.ਓ.ਸੀ. ਮੁਹਾਲੀ ਦੇ ਨਾਲ ਇਕ ਸਾਂਝੇ ਆਪ੍ਰੇਸ਼ਨ ਵਿਚ, ਵਿਕਾਸ ਪ੍ਰਭਾਕਰ ਕਤਲ ਕਾਂਡ ਨੂੰ 3 ਦਿਨਾਂ ਤੋਂ ਵੀ ਘੱਟ ਸਮੇਂ ਵਿਚ ਸੁਲਝਾ ਲਿਆ ਹੈ ਅਤੇ ਪਾਕਿਸਤਾਨ ਸਥਿਤ ਅੱਤਵਾਦੀ ਮਾਸਟਰਮਾਈਂਡ ਦੁਆਰਾ ਸਮਰਥਤ ਇਕ ਅੱਤਵਾਦੀ ਮਾਡਿਊਲ ਦੇ 2 ਸੰਚਾਲਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵਿਗਿਆਨਕ ਜਾਂਚ ਦੇ ਆਧਾਰ ’ਤੇ ਹਮਲਾਵਰਾਂ ਦੀ ਪਛਾਣ ਮਨਦੀਪ ਕੁਮਾਰ ਉਰਫ਼ ਮੰਗੀ ਅਤੇ ਸੁਰਿੰਦਰ ਕੁਮਾਰ ਉਰਫ਼ ਰਿੱਕਾ ਵਜੋਂ ਹੋਈ ਹੈ, ਜਿਨ੍ਹਾਂ ਨੂੰ ਅੱਜ 32 ਬੋਰ ਦੇ ਪਿਸਤੌਲ ਦੇ 2 ਹਥਿਆਰ, 16 ਜਿੰਦਾ ਕਾਰਤੂਸ, 01 ਖਾਲੀ ਕਾਰਤੂਸ ਅਤੇ ਅਪਰਾਧ ਵਿਚ ਵਰਤੇ ਗਏ ਇਕ ਟੀ.ਵੀ.ਐਸ. ਜੁਪੀਟਰ ਸਕੂਟੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਮੁੱਢਲੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਇਕ ਦਹਿਸ਼ਤੀ ਮਾਡਿਊਲ ਹੈ, ਜਿਸ ਨੂੰ ਪੁਰਤਗਾਲ ਅਤੇ ਹੋਰ ਥਾਵਾਂ ਤੋਂ ਸੰਚਾਲਿਤ ਵਿਦੇਸ਼ੀ ਹੈਂਡਲਰਾਂ ਦੁਆਰਾ ਸੰਚਾਲਿਤ ਅਤੇ ਫੰਡ ਦਿੱਤਾ ਜਾਂਦਾ ਹੈ। ਮਨਦੀਪ ਕੁਮਾਰ ਉਰਫ਼ ਮੰਗੀ ਅਤੇ ਸੁਰਿੰਦਰ ਕੁਮਾਰ ਉਰਫ਼ ਰਿੱਕਾ ਇਨ੍ਹਾਂ ਵਿਦੇਸ਼ੀ-ਆਧਾਰਿਤ ਸੰਸਥਾਵਾਂ ਦੇ ਪੈਰੋਕਾਰ ਹਨ ਜੋ ਪਾਕ-ਅਧਾਰਤ ਅੱਤਵਾਦੀ ਮਾਸਟਰਮਾਈਂਡ ਦੇ ਸੰਚਾਲਕ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ