JALANDHAR WEATHER

ਆਰਗੈਨਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸੰਗਰੂਰ ’ਚ ਹੋਈ ਜੈਵਿਕ ਹੱਟ ਦੀ ਸ਼ੁਰੂਆਤ

ਸੰਗਰੂਰ, 29 ਫਰਵਰੀ (ਧੀਰਜ ਪਸ਼ੌਰੀਆ)-ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਅੱਜ ਚੇਅਰਮੈਨ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ (ਪੈਗਰੈਕਸਕੋ) ਮੰਗਲ ਸਿੰਘ ਅਤੇ ਚੇਅਰਮੈਨ ਪਨਸੀਡ ਮਹਿੰਦਰ ਸਿੰਘ ਸਿੱਧੂ ਦੀ ਮੌਜੂਦਗੀ ’ਚ ਸੰਗਰੂਰ ਸ਼ਹਿਰ ’ਚ ਨਿਵੇਕਲੇ ਪ੍ਰੋਜੈਕਟ ‘ਜੈਵਿਕ ਹੱਟ’ ਦਾ ਉਦਘਾਟਨ ਕਰਦਿਆਂ ਕਿਸਾਨਾਂ ਨੂੰ ਰਸਾਇਣ ਮੁਕਤ ਖੇਤੀ ਅਪਣਾਉਣ ਦਾ ਸੱਦਾ ਦਿੱਤਾ। ਵਿਧਾਇਕਾ ਭਰਾਜ ਨੇ ਕਿਹਾ ਕਿ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਵਲੋਂ ਸੂਬੇ ’ਚ ਅਜਿਹੀਆਂ 300 ਜੈਵਿਕ ਹੱਟ ਸਥਾਪਤ ਕਰਨ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਨਾਲ ਜਿੱਥੇ ਆਰਗੈਨਿਕ ਉਪਜ ਨਾਲ ਜੁੜੇ ਕਿਸਾਨਾਂ ਨੂੰ ਆਪਣੇ ਉਤਪਾਦਾਂ ਦੀ ਵਿਕਰੀ ਲਈ ਮਿਆਰੀ ਪਲੇਟਫਾਰਮ ਮਿਲੇਗਾ, ਉਥੇ ਹੀ ਉਹ ਸਿੱਧੇ ਤੌਰ ’ਤੇ ਮੁਨਾਫ਼ਾ ਹਾਸਲ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਜੈਵਿਕ ਹੱਟ ’ਚ ਪੰਜਾਬ ਦੇ ਕਿਸਾਨਾਂ ਦੁਆਰਾ ਖੇਤਾਂ ’ਚ ਪੈਦਾਵਾਰ ਕੀਤੇ ਜੈਵਿਕ ਉਤਪਾਦ ਜਿਵੇਂ ਕਿ ਚੌਲ, ਆਟਾ, ਸ਼ਹਿਦ, ਦਾਲਾਂ, ਫ਼ਲ ਅਤੇ ਸਬਜ਼ੀਆਂ ਆਦਿ ਉਪਲੱਬਧ ਹੋਣਗੇ। ਅਜਿਹਾ ਕਰਨ ਨਾਲ ਇਕ ਪਾਸੇ ਪੰਜਾਬ ਦੇ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਦੀ ਆਮਦਨ ’ਚ ਵਾਧਾ ਹੋਵੇਗਾ, ਦੂਜੇ ਪਾਸੇ ਜੈਵਿਕ ਉਤਪਾਦਾਂ ਦਾ ਸੇਵਨ ਕਰਨ ਨਾਲ ਰਾਜ ਦੇ ਲੋਕਾਂ ਦੀ ਸਿਹਤ ’ਚ ਵੀ ਸੁਧਾਰ ਹੋਵੇਗਾ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿਚ ਜ਼ਿਲ੍ਹਾ ਸੰਗਰੂਰ ਦੇ 200 ਤੋਂ ਵੱਧ ਕਿਸਾਨ 400 ਏਕੜ ਤੋਂ ਵੱਧ ਰਕਬੇ ਵਿੱਚ ਜੈਵਿਕ ਖੇਤੀ ਕਰ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ