JALANDHAR WEATHER

ਫ਼ੌਜ ਦੀ ਪਹਿਲੀ ਟੁਕੜੀ ਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਸ੍ਰੀ ਹੇਮਕੁੰਟ ਸਾਹਿਬ ਦੇ ਰਸਤਿਆਂ ਤੋਂ ਬਰਫ ਹਟਾਉਣ ਲਈ ਰਵਾਨਾ

 ਦਸੂਹਾ (ਹੁਸ਼ਿਆਰਪੁਰ), 21 ਅਪਰੈਲ (ਭੁੱਲਰ) - ਉੱਤਰਾਖੰਡ ਵਿਚ ਪੈਂਦੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ 2024 ਦੀ ਯਾਤਰਾ ਇਸ ਸਾਲ 25 ਮਈ ਤੋਂ ਸ਼ੁਰੂ ਹੋ ਰਹੀ ਹੈ। ਯਾਤਰਾ ਦੀ ਤਿਆਰੀ ਵਿਚ ਮੁੱਖ ਕੰਮ ਯਾਤਰਾ ਦੇ ਰਸਤੇ ਤੋਂ ਬਰਫ਼ ਨੂੰ ਹਟਾਉਣਾ ਹੈ। ਇਹ ਸੇਵਾ ਸ਼ੁਰੂ ਤੋਂ ਹੀ ਭਾਰਤੀ ਫ਼ੌਜ ਦੁਆਰਾ ਰਵਾਇਤੀ ਤੌਰ 'ਤੇ ਨਿਭਾਈ ਜਾਂਦੀ ਰਹੀ ਹੈ।ਬ੍ਰਿਗੇਡ ਕਮਾਂਡਰ ਬ੍ਰਿਗੇਡੀਅਰ ਐਮ.ਐਸ ਢਿੱਲੋਂ ਦੇ ਹੁਕਮਾਂ ਅਨੁਸਾਰ 418 ਸੁਤੰਤਰ ਇੰਜਨੀਅਰਿੰਗ ਕੋਰ ਦੇ ਓ.ਸੀ ਕਰਨਲ ਸੁਨੀਲ ਯਾਦਵ ਨੇ ਹਰਸੇਵਕ ਸਿੰਘ ਅਤੇ ਪ੍ਰਮੋਦ ਕੁਮਾਰ ਦੀ ਅਗਵਾਈ ਵਿਚ ਬਰਫ਼ ਹਟਾਉਣ ਦੀ ਸੇਵਾ ਲਈ ਫ਼ੌਜ ਦੇ ਜਵਾਨ ਭੇਜੇ। ਅੱਜ ਸਵੇਰੇ ਗੁਰਦੁਆਰਾ ਗੋਬਿੰਦ ਘਾਟ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਅਰਦਾਸ ਕਰਨ ਉਪਰੰਤ ਗੁਰਦੁਆਰਾ ਟਰੱਸਟ ਦੇ ਮੈੈੈੈਨੇਜਰ ਸੇਵਾ ਸਿੰਘ ਵਲੋਂ ਪਹਿਲੀ ਟੁਕੜੀ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੂੰ ਰਵਾਨਾ ਕੀਤਾ ਗਿਆ।ਇਹ ਜਥਾ ਭਲਕੇ ਘਾਗਰੀਆ ਤੋਂ ਸ੍ਰੀ ਹੇਮਕੁੰਟ ਸਾਹਿਬ ਮਾਰਗ ਤੱਕ ਬਰਫ਼ ਹਟਾਉਣ ਦਾ ਕੰਮ ਕਰੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ