JALANDHAR WEATHER

ਪੀ.ਸੀ.ਐੱਮ.ਐੱਸ.ਐਸ਼ੋਸੀਏਸ਼ਨ ਪੰਜਾਬ ਵਲੋਂ 22 ਅਪ੍ਰੈਲ ਨੂੰ ਸੂਬੇ ਦੇ ਸਾਰੇ ਜਨਤਕ ਸਿਹਤ ਸੰਭਾਲ ਕੇਂਦਰਾਂ 'ਤੇ ਸੂਬਾ ਪੱਧਰੀ ਹੜਤਾਲ ਦਾ ਐਲਾਨ

 ਤਪਾ ਮੰਡੀ, 21 ਅਪ੍ਰੈਲ (ਵਿਜੇ ਸ਼ਰਮਾ) - ਪੀ.ਸੀ.ਐੱਮ.ਐੱਸ.ਐਸੋਸੀਏਸਨ ਪੰਜਾਬ ਨੇ 22 ਅਪ੍ਰੈਲ ਨੂੰ ਸੂਬੇ ਦੇ ਸਾਰੇ ਜਨਤਕ ਸਿਹਤ ਸੰਭਾਲ ਕੇਂਦਰਾਂ 'ਤੇ ਰਾਜ-ਵਿਆਪੀ ਹੜਤਾਲ ਦਾ ਕਰਨ ਐਲਾਨ ਕੀਤਾ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਆਗੂ ਡਾਕਟਰ ਕੰਵਲਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਡਾਕਟਰ ਸੁਨੀਲ ਭਗਤ ਐਸ.ਐਮ.ਓ., ਈ.ਐੱਸ.ਆਈ. ਹਸਪਤਾਲ ਹੁਸ਼ਿਆਰਪੁਰ ਨੂੰ ਮਰੀਜ਼ ਦੇ ਨਾਲ ਆਏ ਸੇਵਾਦਾਰਾਂ ਵਲੋਂ ਕੁੱਟਮਾਰ ਕਰਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਗਿਆ, ਜਿਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਇਆ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਸ ਮੰਦਭਾਗੀ ਘਟਨਾ ਨੂੰ ਲੈ ਕੇ ਕੇਡਰ ਦੇ ਵਿਚ ਰੋਸ ਅਤੇ ਗੁੱਸਾ ਜ਼ਾਹਿਰ ਕਰਦਿਆਂ ਹੋਇਆਂ ਐਸੋਸੀਏਸ਼ਨ ਵਲੋਂ ਰਾਜ ਭਰ ਵਿਚ ਓ.ਪੀ.ਡੀ. ਸੇਵਾਵਾਂ, ਇਲੈਕਟਿਵ ਆਪ੍ਰੇਸ਼ਨ, ਜਨਰਲ ਮੈਡੀਕਲ ਫਿੱਟਨੈੱਸ (ਹਥਿਆਰ ਲਾਇਸੈਂਸ/ਡਰਾਈਵਿੰਗ ਲਾਇਸੈਂਸ/ਡੋਪ ਟੈਸਟਾਂ), ਮੀਟਿੰਗਾਂ/ਵੀਡਿਉ ਕਾਨਫ਼ਰੰਸ/ਪੁੱਛਗਿੱਛ/ਰੋਜ਼ਾਨਾ ਦਫ਼ਤਰੀ ਕੰਮ ਅਤੇ ਵੀ.ਆਈ.ਪੀ. ਡਿਊਟੀਆਂ ਮੁਅੱਤਲ ਰਹਿਣਗੀਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ