ਪਿੰਡ ਲਾੜਵੰਜਾਰਾ ਕਲਾਂ ਵਿਖੇ ਕਣਕ ਨੂੰ ਲੱਗੀ ਅੱਗ

ਦਿੜ੍ਹਬਾ/ਕੌਹਰੀਆਂ, 21 ਅਪ੍ਰੈਲ (ਸੁਨੀਲ ਕੁਮਾਰ ਗਰਗ, ਜਸਵੀਰ ਸਿੰਘ ਔਜਲਾ)-ਹਲਕਾ ਦਿੜ੍ਹਬਾ ਦੇ ਕਸਬਾ ਕੌਹਰੀਆਂ ਨੇੜੇ ਪਿੰਡ ਲਾੜਵੰਜਾਰਾ ਕਲਾਂ ਵਿਖੇ ਇਕ ਕਿਸਾਨ ਦੇ ਖੇਤ ਵਿਚ ਤਾਰਾਂ ਦੀ ਸਪਾਰਕਿੰਗ ਕਾਰਨ ਕਣਕ ਨੂੰ ਅੱਗ ਲੱਗ ਗਈ। ਕਿਸਾਨ ਜਗਤਾਰ ਸਿੰਘ, ਸੱਤਗੁਰ ਸਿੰਘ ਦੇ ਖੇਤ ਵਿਚ ਤਿੰਨ ਕਿੱਲੇ ਕਣਕ ਤੇ ਬਾਕੀ ਕਣਕ ਦੇ ਨਾੜ ਨੂੰ ਅੱਗ ਲੱਗ ਗਈ ਜਦੋਂਕਿ ਪਿੰਡ ਵਾਸੀਆਂ ਵਲੋਂ ਮੌਕੇ ਉਤੇ ਪਹੁੰਚ ਕੇ ਅੱਗ ਉਤੇ ਕਾਬੂ ਪਾਇਆ ਗਿਆ।