ਦੇਸ਼ ਦੇ ਇਨ੍ਹਾਂ ਸੂਬਿਆਂ 'ਚ ਅਗਲੇ 4-5 ਦਿਨਾਂ ਤੱਕ ਵਧੇਗੀ ਗਰਮੀ
ਨਵੀ ਦਿੱਲੀ , 21 ਅਪ੍ਰੈਲ - ਹੀਟਵੇਵ ਬਾਰੇ ਸੀਨੀਅਰ ਮੌਸਮ ਵਿਗਿਆਨੀ ਨਰੇਸ਼ ਕੁਮਾਰ ਨੇ ਕਿਹਾ, "ਇਸ ਸਮੇਂ ਪੂਰਬੀ ਭਾਰਤ ਵਿਚ ਗਰਮ ਹਵਾ ਚੱਲ ਰਹੀ ਹੈ, ਇਹ ਆਉਣ ਵਾਲੇ 4-5 ਦਿਨਾਂ ਤੱਕ ਜਾਰੀ ਰਹੇਗੀ। ਗਰਮ ਹਵਾ ਦੇ ਮੱਦੇਨਜ਼ਰ ਪੱਛਮ ਵਿਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਬੰਗਾਲ ਵਿਚ ਘੱਟੋ-ਘੱਟ ਤਾਪਮਾਨ ਆਮ ਨਾਲੋਂ 5-6 ਡਿਗਰੀ ਵੱਧ ਰਹਿਣ ਦੀ ਸੰਭਾਵਨਾ ਹੈ। ਉਡੀਸ਼ਾ ਵਿਚ ਅੱਜ ਅਤੇ ਕੱਲ੍ਹ ਲਈ ਆਰੇਂਜ ਅਲਰਟ ਜਾਰੀ ਹੈ। ਆਉਣ ਵਾਲੇ 5 ਦਿਨਾਂ 'ਚ ਬਿਹਾਰ 'ਚ ਗਰਮ ਹਵਾ ਦਾ ਪ੍ਰਕੋਪ ਹੋ ਸਕਦਾ ਹੈ, ਜਿਸ ਲਈ ਅਸੀਂ ਆਰੇਂਜ ਅਲਰਟ ਜਾਰੀ ਕੀਤਾ ਹੈ। ਝਾਰਖੰਡ ਵਿਚ ਵੀ ਗਰਮੀ ਦੀ ਸੰਭਾਵਨਾ ਹੈ।"