ਦਿੱਲੀ ਦੇ ਚਾਂਦਨੀ ਚੌਕ ਸਥਿਤ ਚੈਰਿਟੀ ਬਰਡ ਹਸਪਤਾਲ ਗਰਮੀ ਤੋਂ ਪੀੜਤ ਪੰਛੀਆਂ ਲਈ ਬਣਿਆ ਮਸੀਹਾ
ਨਵੀਂ ਦਿੱਲੀ , 21 ਅਪ੍ਰੈਲ (ਏ.ਐਨ.ਆਈ.)- ਚਾਂਦਨੀ ਚੌਕ, ਦਿੱਲੀ ਵਿਚ ਚੈਰਿਟੀ ਬਰਡ ਹਸਪਤਾਲ, ਗਰਮੀ ਨਾਲ ਪ੍ਰਭਾਵਿਤ ਪੰਛੀਆਂ ਦੀ ਦੇਖਭਾਲ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰ ਰਿਹਾ ਹੈ। ਜਿਵੇਂ-ਜਿਵੇਂ ਦਿੱਲੀ ਵਿਚ ਤਾਪਮਾਨ ਵਧਦਾ ਜਾ ਰਿਹਾ ਹੈ, ਹਸਪਤਾਲ ਵਿਚ ਗਰਮੀ ਨਾਲ ਸੰਬੰਧਿਤ ਬਿਮਾਰੀਆਂ ਤੋਂ ਪੀੜਤ ਪੰਛੀਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਸੀਨੀਅਰ ਸਲਾਹਕਾਰ ਡਾ: ਹਰਅਵਤਾਰ ਸਿੰਘ ਨੇ ਸਥਿਤੀ ਦੀ ਗੰਭੀਰਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਦਿੱਲੀ ਦਾ ਤਾਪਮਾਨ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਗਿਆ ਹੈ। ਜਿਵੇਂ-ਜਿਵੇਂ ਗਰਮੀ ਵਧਦੀ ਜਾਵੇਗੀ, ਹੀਟ ਸਟ੍ਰੋਕ ਤੋਂ ਪੀੜਤ ਪੰਛੀਆਂ ਦੀ ਗਿਣਤੀ ਵੀ ਵਧੇਗੀ, ਜਿਸ ਨਾਲ ਪੰਛੀ ਜ਼ਿਆਦਾ ਬਿਮਾਰ ਹੋਣਗੇ। ਸਿੱਟੇ ਵਜੋਂ, ਪੰਛੀਆਂ ਦੇ ਕੇਸਾਂ ਦੀ ਗਿਣਤੀ ਵਧੇਗੀ। ਬਹੁਤ ਸਾਰੇ ਮਾਮਲੇ ਅਜਿਹੇ ਹਨ ਜਿੱਥੇ ਪੰਛੀ ਜ਼ਿਆਦਾ ਗਰਮੀ ਕਾਰਨ ਬਚ ਨਹੀਂ ਸਕੇ , ਸਾਡੇ ਵਲੋਂ ਇਨ੍ਹਾਂ ਨੂੰ ਬਚਾਉਣ ਲਈ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਹੈ ।