JALANDHAR WEATHER

ਨਵੀਂ ਟੈਕਨਾਲੋਜੀ ਨਾਲ ਲੈਸ 30 ਲੱਖ ਦੀ ਲਾਗਤ ਨਾਲ ਲੱਗੇ ਕੈਮਰੇ ਸਰਦੂਲਗੜ੍ਹ ਸ਼ਹਿਰ ਦੀ ਰੱਖਣਗੇ ਨਿਗਰਾਨੀ –ਐਸ.ਐਸ.ਪੀ

ਸਰਦੂਲਗੜ੍ਹ, 21 ਫਰਵਰੀ (ਜੀ.ਐਮ.ਅਰੋੜਾ)-ਅੱਜ ਸਥਾਨਕ ਸ਼ਹਿਰ ਦੇ ਪੁਲਿਸ ਸਟੇਸ਼ਨ ਵਿਖੇ ਸ਼ਹਿਰ ਲਈ ਲੱਖਾਂ ਰੁਪਏ ਦੀ ਲਾਗਤ ਨਾਲ ਲੱਗੇ ਕੈਮਰਿਆਂ ਦਾ ਉਦਘਾਟਨ ਕਰਨ ਲਈ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਅਤੇ ਜ਼ਿਲ੍ਹਾ ਮਾਨਸਾ ਦੇ ਪੁਲਿਸ ਮੁਖੀ ਨਾਨਕ ਸਿੰਘ ਨੇ ਪੁੱਜ ਕੇ ਰਿਬਨ ਕੱਟਣ ਉਪਰੰਤ ਕੈਮਰਿਆਂ ਦਾ ਉਦਘਾਟਨ ਕੀਤਾ ਅਤੇ ਕੰਪਨੀ ਤੋਂ ਆਏ ਐਮ.ਡੀ ਡੀ.ਐਸ. ਭੱਠਲ ਤੋਂ ਕੈਮਰਿਆਂ ਸਬੰਧੀ ਜਾਣਕਾਰੀ ਹਾਸਲ ਕੀਤੀ।

ਸਮਾਰੋਹ ਮੌਕੇ ਪੁਲਿਸ ਸਟੇਸ਼ਨ ਵਿਖੇ ਇਕੱਤਰ ਸੈਂਕੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਕਿਹਾ ਕਿ ਸਰਦੂਲਗੜ੍ਹ ਵਿਚ 30 ਲੱਖ ਦੀ ਲਾਗਤ ਨਾਲ 64 ਕੈਮਰੇ ਲਗਾਏ ਗਏ ਹਨ,ਜਿਸ ਵਿਚ ਕਿਸੇ ਵੀ ਵਿਅਕਤੀ ਦਾ ਫੇਸ ਜਾਂ ਕਿਸੇ ਵ੍ਹੀਕਲ ਦਾ ਨੰਬਰ ਭਰੇ ਜਾਣ ਤੋਂ ਬਾਅਦ ਕੈਮਰੇ ਅੱਗੇ ਆਉਣ ਉਤੇ ਉਹ ਦੱਸ ਦੇਵੇਗਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਘੱਗਰ ਵਿਚ ਹੜ੍ਹਾਂ ਦੌਰਾਨ ਫੱਟਿਆ ਵਾਲਾ ਪੁੱਲ ਜੋ ਤੋੜਿਆ ਗਿਆ ਸੀ, ਉਸਨੂੰ ਨਵੀਂ ਦਿੱਖ ਵਾਲਾ ਸਟੀਲੀ ਪੁੱਲ ਬਣਾਉਣ ਲਈ ਮੁੱਖ ਮੰਤਰੀ ਵੱਲੋਂ 1 ਕਰੋੜ 85 ਲੱਖ ਰੁਪਏ ਰਿਲੀਜ਼ ਕਰ ਦਿੱਤੇ ਗਏ ਹਨ। ਉਥੇ ਅੰਮ੍ਰਿਤ ਸਕੀਮ ਅਧੀਨ ਸਾਢੇ 7 ਕਰੋੜ ਰੁਪਏ ਖਰਚੇ ਜਾਣਗੇ। ਇਸ ਦੌਰਾਨ ਜਿਥੇ ਪੀਣ ਵਾਲਾ ਪਾਣੀ ਨਹੀਂ ਪਹੁੰਚ ਰਿਹਾ, ਉਥੇ ਪਾਣੀ ਪਹੁੰਚਾਇਆ ਜਾਵੇਗਾ।

ਬੇਅੰਤ ਨਗਰ ਦੇ ਸੀਵਰੇਜ ਲਈ 3 ਕਰੋੜ 33 ਲੱਖ ਰੁਪਏ ਦਾ ਪ੍ਰੋਜੈਕਟ ਵੀ ਪਾਸ ਹੋ ਗਿਆ ਹੈ। ਇਸ ਤੋਂ ਇਲਾਵਾ ਸ਼ਹਿਰ ਵਿਚ ਨਵਾਂ ਸੀਵਰੇਜ, ਗਲੀਆਂ-ਨਾਲੀਆਂ ਤੇ ਹਲਕੇ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਸਰਕਾਰ ਕਰੋੜਾਂ ਰੁਪਏ ਖਰਚ ਕਰਕੇ ਜ਼ਿਲ੍ਹਾ ਮਾਨਸਾ ਦੇ ਪਿੰਡਾਂ ਦੀ ਨੁਹਾਰ ਬਦਲੇਗੀ। ਜ਼ਿਲ੍ਹਾ ਪੁਲਿਸ ਮੁਖੀ ਨਾਨਕ ਸਿੰਘ ਨੇ ਕਿਹਾ ਕਿ ਜਿਥੇ ਸਰਕਾਰ ਵਲੋਂ ਕੈਮਰੇ ਪੁਲਿਸ ਨੂੰ ਸਮਾਜ ਵਿਰੋਧੀ ਅਨਸਰਾਂ ਉਤੇ ਕਾਬੂ ਪਾਉਣ ਲਈ ਸਹਾਈ ਹੋਣਗੇ, ਉਥੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਵੇਚਣ ਵਾਲਿਆਂ ਨੂੰ ਫੜਨ ਲਈ ਜਿਥੇ ਪੁਲਿਸ ਦਾ ਸਾਥ ਦੇਣ, ਉਥੇ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਨਸ਼ਾ ਛੱਡਣ ਲਈ ਪ੍ਰੇਰਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ