JALANDHAR WEATHER

ਮੁੱਖ ਮੰਤਰੀ ਕੋਲੋਂ ਨਹੀਂ ਸੰਭਲ ਰਿਹਾ ਇਹ ਗੰਭੀਰ ਮਸਲਾ: ਪ੍ਰੇਮ ਸਿੰਘ ਚੰਦੂ ਮਾਜਰਾ

ਪਟਿਆਲਾ, 22 ਫਰਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਪੰਜਾਬ ਦੇ ਮੁੱਖ ਮੰਤਰੀ ਕੋਲੋਂ ਜੇ ਹਾਲਾਤ ਨਹੀਂ ਸੰਭਲ ਰਹੇ ਤਾਂ ਉਨ੍ਹਾਂ ਨੂੰ ਤੁਰੰਤ ਸਰਬ ਪਾਰਟੀ ਮੀਟਿੰਗ ਬੁਲਾ ਕੇ ਮਾਮਲੇ ਦਾ ਹੱਲ ਕਰਨਾ ਚਾਹੀਦਾ ਹੈ, ਕਿਉਂਕਿ ਹੁਣ ਇਹ ਮਸਲਾ ਪੂਰੇ ਪੰਜਾਬ ਦਾ ਬਣ ਚੁੱਕਾ ਹੈ। ਇਹ ਗੱਲ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਰਜਿੰਦਰਾ ਹਸਪਤਾਲ ਵਿਖੇ ਵੱਖ-ਵੱਖ ਥਾਵਾਂ ਤੋਂ ਜ਼ਖ਼ਮੀ ਹੋ ਕੇ ਆਏ ਕਿਸਾਨਾਂ ਦਾ ਹਾਲ-ਚਾਲ ਪੁੱਛਣ ਮੌਕੇ ਕਹੀ। ਉਨ੍ਹਾਂ ਮੰਗ ਕੀਤੀ ਹਰਿਆਣਾ ਪੁਲਿਸ ਦੇ ਉੱਪਰ ਕਿਡਨੈਪਿੰਗ ਦਾ ਕੇਸ ਦਰਜ ਕੀਤਾ ਜਾਵੇ ਤੇ ਜਿਸ ਗੋਲੀ ਨਾਲ ਕਿਸਾਨ ਦੀ ਮੌਤ ਹੋਈ ਹੈ ਸੰਬੰਧਿਤ ਅਧਿਕਾਰੀਆਂ ਜਾਂ ਡੀ.ਜੀ.ਪੀ. ਹਰਿਆਣਾ ਦੇ ਖ਼ਿਲਾਫ਼ 302 ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ