
ਤਿਰੂਵਨੰਤਪੁਰਮ (ਕੇਰਲ), 23 ਅਪ੍ਰੈਲ - ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਨੇਤਾ ਬਰਿੰਦਾ ਕਰਾਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ "ਇਕ ਹੈਰਾਨ ਕਰਨ ਵਾਲੇ ਬਿਆਨ" ਤੋਂ ਬਾਅਦ ਭਾਰਤੀ ਚੋਣ ਕਮਿਸ਼ਨ ਦੀ ਭਰੋਸੇਯੋਗਤਾ 'ਤੇ ਸਵਾਲ ਖੜ੍ਹੇ ਕੀਤੇ ਹਨ। ਕਰਾਤ ਦੇ ਅਨੁਸਾਰ, ਪ੍ਰਧਾਨ ਮੰਤਰੀ ਦੇ ਸ਼ਬਦਾਂ ਨੇ ਫਿਰਕੂ ਦੁਸ਼ਮਣੀ ਅਤੇ ਨਫ਼ਰਤ ਭਰੇ ਭਾਸ਼ਣ ਨੂੰ ਭੜਕਾਉਣ ਦੇ ਵਿਰੁੱਧ ਭਾਰਤੀ ਕਾਨੂੰਨਾਂ ਦੀ ਉਲੰਘਣਾ ਕੀਤੀ, ਫਿਰ ਵੀ ਚੋਣ ਕਮਿਸ਼ਨ ਉਚਿਤ ਕਾਰਵਾਈ ਕਰਨ ਵਿਚ ਅਸਫਲ ਰਿਹਾ ਹੈ।