JALANDHAR WEATHER

ਸੀ.ਟੀ.ਯੂ. ਅਧਿਕਾਰੀਆਂ ਦੀ ਮਨਮਾਨੀ ਕਾਰਨ ਪੰਜਾਬ ਰੋਡਵੇਜ਼/ਪਨਬੱਸ ਨੇ ਚੰਡੀਗੜ੍ਹ ’ਚ ਬੱਸ ਸਰਵਿਸ ਕੀਤੀ ਬੰਦ

ਐਸ. ਏ. ਐਸ. ਨਗਰ, 24 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)- ਸੀ.ਟੀ.ਯੂ ਦੀ ਧੱਕੇਸ਼ਾਹੀ ਦੇ ਰੋਸ ਵਜੋਂ ਪੰਜਾਬ ਰੋਡਵੇਜ਼ ਤੇ ਪਨਬੱਸ ਮੁਲਾਜ਼ਮਾਂ ਵਲੋ ਚੰਡੀਗੜ੍ਹ ਵਿਚ ਰੋਡਵੇਜ਼ ਦੀ ਬੱਸ ਸਰਵਿਸ ਬੰਦ ਕਰਕੇ ਮੁਹਾਲੀ ਦੇ ਬਾਬਾ ਬੰਦਾ ਸਿੰਘ ਬਹਾਦਰ ਬੱਸ ਅੱਡੇ ਤੋਂ ਬੱਸ ਸਰਵਿਸ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਕਾਰਨ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਦੀ ਅਣਦੇਖੀ ਕਾਰਨ ਬੇ-ਰੌਣਕ ਹੋਏ ਮੁਹਾਲੀ ਬੱਸ ਅੱਡੇ ’ਤੇ ਰੌਣਕਾਂ ਲੱਗ ਗਈਆਂ ਹਨ। ਸੂਬਾ ਆਗੂ ਜਗਜੀਤ ਸਿੰਘ ਨੇ ਦੱਸਿਆ ਕਿ ਜਿਵੇ ਚੰਡੀਗੜ੍ਹ ਵਿਚੋਂ ਪੰਜਾਬ ਦੇ ਹੱਕ ਹੌਲੀ ਹੌਲੀ ਖਤਮ ਕੀਤੇ ਜਾ ਰਹੇ ਹਨ ਉਸੇ ਤਰਜ਼ ’ਤੇ ਹੁਣ ਸੀ.ਟੀ.ਯੂ ਵਲੋਂ ਵੀ ਪੰਜਾਬ ਦੀ ਸਰਕਾਰੀ ਬੱਸ ਟਰਾਂਸਪੋਰਟ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ.ਆਰ.ਟੀ.ਸੀ ਦੀ ਬੱਸ ਸਰਵਿਸ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਸਮਾਂ ਸਾਰਣੀ ਆਪਣੀ ਮਰਜ਼ੀ ਨਾਲ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਰੋਡਵੇਜ਼ ਤੇ ਪੀ. ਆਰ. ਟੀ. ਸੀ. ਦੀ ਬੱਸ‌ ਸਰਵਿਸ ਚੰਡੀਗੜ੍ਹ ਵਿਚ ਬਿਲਕੁਲ ਬੰਦ ਕਰ ਦਿੱਤੀ ਗਈ ਹੈ ਅਤੇ ਅੱਜ 12 ਵਜੇ ਤੋਂ ਬਾਅਦ ਪੰਜਾਬ‌ ਵਿਚ ਪੰਜਾਬ ਦੇ ਬਾਰਡਰਾਂ ਤੋਂ‌ ਕੋਈ ਵੀ ਸੀ.ਟੀ.ਯੂ ਬੱਸ ਪੰਜਾਬ ਵਿਚ ਦਾਖ਼ਲ ਨਹੀ‌ ਹੋਣ‌ ਦਿੱਤੀ ਜਾਵੇਗੀ। ਸਰਵਿਸ ਬੰਦ ਕਰਨ ਨਾਲ ਚੰਡੀਗੜ੍ਹ ਜਾਣ ਵਾਲੀਆਂ ਸਵਾਰੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ