JALANDHAR WEATHER

ਪ੍ਰਧਾਨ ਮੰਤਰੀ ਦਾ ਵਿਜ਼ਨ ਭਾਰਤ ਦਾ ਵਿਕਾਸ ਅਤੇ ਤਰੱਕੀ ਕਰਨਾ ਹੈ- ਜੈਵੀਰ ਸ਼ੇਰਗਿੱਲ

ਨਵੀਂ ਦਿੱਲੀ, 24 ਅਪ੍ਰੈਲ- ਇੰਡੀਅਨ ਓਵਰਸੀਜ਼ ਕਾਂਗਰਸ ਦੇ ਚੇਅਰਮੈਨ ਸੈਮ ਪਿਤਰੋਦਾ ਦੀ ਟਿੱਪਣੀ ’ਤੇ ਭਾਜਪਾ ਦੇ ਰਾਸ਼ਟਰੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਕਿਹਾ ਕਿ ਪਹਿਲਾਂ ਕਾਂਗਰਸ ਦੇ ਮੈਨੀਫੈਸਟੋ ’ਚ ਵਿੱਤੀ ਪੈਕੇਜ ਦਾ ਜ਼ਿਕਰ ਸੀ, ਫਿਰ ਹੈਦਰਾਬਾਦ ’ਚ ਰਾਹੁਲ ਗਾਂਧੀ ਨੇ ਦੌਲਤ ਦੀ ਵੰਡ ਦੀ ਗੱਲ ਕੀਤੀ ਸੀ। ਅੱਜ ਉਨ੍ਹਾਂ ਦੇ (ਰਾਹੁਲ ਗਾਂਧੀ) ਮੁੱਖ ਸਲਾਹਕਾਰ ਯੂਨਾਈਟਿਡ ਵਰਗੇ ਕਾਨੂੰਨ ਦਾ ਪ੍ਰਸਤਾਵ ਕਰ ਰਹੇ ਹਨ। ਜਿਨ੍ਹਾਂ ਰਾਜਾਂ ਵਿਚ 55% ਲੋਕਾਂ ਦੀ ਦੌਲਤ ਸਰਕਾਰ ਹੜੱਪ ਸਕਦੀ ਹੈ, ਅੱਜ ਸੈਮ ਪਿਤਰੋਦਾ ਨੇ ਵੱਡਾ ਖੁਲਾਸਾ ਕੀਤਾ ਹੈ ਕਿ ਕਾਂਗਰਸ ਸੱਤਾ ਵਿਚ ਆਉਣ ’ਤੇ ਲੋਕਾਂ ਦੀ ਕਿੰਨੀ ਜਾਇਦਾਦ ਹੜੱਪਣ ਦੀ ਯੋਜਨਾ ਬਣਾ ਰਹੀ ਹੈ, ਕਾਂਗਰਸ ਦੇ ਸੱਤਾ ਵਿਚ ਆਉਣ ਸੰਬੰਧੀ ਪ੍ਰਧਾਨ ਮੰਤਰੀ ਮੋਦੀ ਦੀਆਂ ਚਿੰਤਾਵਾਂ ਨੂੰ ਪ੍ਰਮਾਣਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਪ੍ਰਧਾਨ ਮੰਤਰੀ ਮੋਦੀ ਦਾ ਵਿਜ਼ਨ ਭਾਰਤ ਦਾ ਵਿਕਾਸ ਅਤੇ ਤਰੱਕੀ ਹੈ, ਦੂਜੇ ਪਾਸੇ ਕਾਂਗਰਸ ਦਾ ਟੀਚਾ ਕਿਸਾਨਾਂ, ਮਿਹਨਤੀ ਲੋਕਾਂ ਅਤੇ ਔਰਤਾਂ ਦੀ ਜਾਇਦਾਦ ਨੂੰ ਲੁੱਟਣਾ, ਖੋਹਣਾ ਅਤੇ ਹੜੱਪਣਾ ਹੈ। ਉਨ੍ਹਾਂ ਕਿਹਾ ਕਿ ਮਤਦਾਤਾ ਕਾਂਗਰਸ ਪਾਰਟੀ ਦੇ ਰੂਪ ਵਿਚ ਜਾਇਦਾਦ ਖੋਹਣ ਵਾਲਿਆਂ ਤੋਂ ਸੁਚੇਤ ਰਹਿਣ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ