JALANDHAR WEATHER

ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੀ ਆਮਦ ’ਤੇ ਗੁਰੂ ਹਰ ਸਹਾਏ ਪੁਲਿਸ ਛਾਉਣੀ ’ਚ ਤਬਦੀਲ

ਗੁਰੂ ਹਰ ਸਹਾਏ, 24 ਅਪ੍ਰੈਲ (ਹਰਚਰਨ ਸਿੰਘ ਸੰਧੂ)- ਫਰੀਦਕੋਟ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ, ਜਿਨ੍ਹਾਂ ਨੇ ਗੁਰੂ ਹਰ ਸਹਾਏ ਵਿਖੇ ਇਕ ਸ਼ੋਕ ਸਮਾਗਮ ਵਿਚ ਸ਼ਾਮਿਲ ਹੋਣ ਲਈ ਆਉਣਾ ਸੀ, ਉਨ੍ਹਾਂ ਦੀ ਆਮਦ ਸਮੇਂ ਗੁਰੂ ਹਰ ਸਹਾਏ ਵਿਖੇ ਹਰ ਥਾਂ ’ਤੇ ਵੱਡੀ ਗਿਣਤੀ ਵਿਚ ਪੁਲਿਸ ਪ੍ਰਸ਼ਾਸਨ ਪੱਬਾਂ ਭਾਰ ਰਿਹਾ। ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੀ ਆਮਦ ’ਤੇ ਪੁਲਿਸ ਪ੍ਰਸ਼ਾਸਨ ਨੂੰ ਕਿਸਾਨਾਂ ਦੇ ਵਿਰੋਧ ਦਾ ਡਰ ਸੀ। ਇਸ ਸ਼ੋਕ ਸਮਾਗਮ ਦੌਰਾਨ ਹੰਸ ਰਾਜ ਹੰਸ ਪੂਰੀ ਸੁਰੱਖਿਆ ਨਾਲ ਪਹੁੰਚੇ ਤੇ ਸ਼ਰਧਾਂਜਲੀ ਭੇਟ ਕਰਨ ਉਪਰੰਤ ਚਲੇ ਗਏ। ਭਾਜਪਾ ਉਮੀਦਵਾਰ ਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ