ਪੁਲਿਸ ਨੇ ਸਰਹੱਦੀ ਇਲਾਕੇ ਚੋਂ ਨਜਾਇਜ਼ ਪਿਸਤੋਲਾਂ ਸਮੇਤ ਵਿਅਕਤੀ ਨੂੰ ਕੀਤਾ ਗ੍ਰਿਫਤਾਰ
ਖੇਮਕਰਨ, 24 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਸੀ.ਆਈ.ਏ. ਸਟਾਫ਼ ਕੈਂਪ ਸੇਰੋਂ(ਤਰਨ ਤਾਰਨ) ਦੀ ਟੀਮ ਨੇ ਸਰਹੱਦੀ ਇਲਾਕੇ ’ਚ ਗਸ਼ਤ ਦੌਰਾਨ ਪੁੱਲ ਡਰੇਨ ਪਿੰਡ ਭੂਰਾ ਕੋਹਨਾ ’ਤੋਂ ਸ਼ੱਕ ਦੇ ਅਧਾਰ ’ਤੇ ਇਕ ਵਿਅਕਤੀ ਨੂੰ ਉਸ ਸਮੇਂ ਕਾਬੂ ਕੀਤਾ, ਜਦ ਉਹ ਡਰੇਨ ਦੀ ਪੱਟੜੀ ’ਤੇ ਪਿੰਡ ਮਨਾਵਾ ਤਰਫ਼ੋ ਆ ਕੇ ਸੜਕ ਪਾਰ ਕਰਨ ਲੱਗਾ ਸੀ। ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਜੁੱਗਰਾਜ ਸਿੰਘ ਉਰਫ਼ ਬਾਬਾ ਵਾਸੀ ਪਿੰਡ ਭੂਰਾ ਕਰੀਮਪੁਰਾ ਵਜੋਂ ਹੋਈ ਹੈ, ਉਸ ਦੀ ਤਲਾਸ਼ੀ ਦੌਰਾਨ ਉਸ ਦੀ ਸੱਜੀ ਤੇ ਖੱਬੀ ਜੇਬ ’ਚੋਂ ਦੋ ਪਿਸਤੌਲਾਂ 32 ਬੋਰ ਮਿਲੀਆਂ ਹਨ, ਜਿੰਨਾ ਵਿਚਲੇ ਮੈਗਜ਼ੀਨਾਂ ’ਚੋ ਕ੍ਰਮਵਾਰ ਤਿੰਨ ਤੇ ਚਾਰ ਜ਼ਿੰਦਾਂ ਰੋਂਦ ਵੀ ਬਰਾਮਦ ਹੋਏ ਹਨ।