JALANDHAR WEATHER

ਪਿੰਡ ਚੈਨਪੁਰ ਨੇੜੇ ਕਰੰਟ ਲੱਗਣ ਕਰਕੇ ਕੰਬਾਈਨ ਚਾਲਕ ਦੀ ਦਰਦਨਾਕ ਮੌਤ

ਰਾਮ ਤੀਰਥ, 24 ਅਪ੍ਰੈਲ (ਧਰਵਿੰਦਰ ਸਿੰਘ ਔਲਖ)- ਪਿੰਡ ਚੈਨਪੁਰ ਨੇੜੇ ਕਣਕ ਕੱਟਣ ਲਈ ਸੰਗਰੂਰ ਤੋਂ ਆਏ ਕੰਬਾਈਨ ਚਾਲਕ ਫੋਰਮੈਨ ਕਾਲਾ ਸਿੰਘ, ਵਾਸੀ ਸੇਰੋ, ਜ਼ਿਲ੍ਹਾ ਸੰਗਰੂਰ ਦੀ ਦਰਦਨਾਕ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕੰਬਾਈਨ ਚਾਲਕ ਪਿੰਡ ਚੈਨਪੁਰ ਦੇ ਕਿਸਾਨ ਆਗੂ ਸਾਹਬ ਸਿੰਘ ਦੀ ਕਣਕ ਕੱਟਣ ਵਾਸਤੇ ਆਇਆ ਸੀ, ਜਦ ਉਹ ਪਿੰਡ ਚੈਨਪੁਰ ਦੀ ਨਵੀਂ ਬਣੀ ਪੁਲੀ ਨੇੜੇ ਕਿਸੇ ਹੋਰ ਵਾਹਨ ਨੂੰ ਰਸਤਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਉਸ ਦੀ ਕੰਬਾਈਨ ਬਿਜਲੀ ਦੀਆਂ ਨੀਵੀਆਂ ਤਾਰਾਂ ਨਾਲ ਖਹਿ ਗਈ, ਜਿਸ ਦੇ ਸਿੱਟੇ ਵਜੋਂ ਚਾਲਕ ਦੀ ਘਟਨਾ ਸਥਾਨ ’ਤੇ ਹੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਸ ਮੌਕੇ ’ਤੇ ਪਿੰਡ ਚੈਨਪੁਰ ਦੇ ਦੋ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਾਵਰਕਾਮ ਦੇ ਐਸ.ਡੀ.ਓ. ਚੋਗਾਵਾਂ ਨੂੰ 4 ਅਪ੍ਰੈਲ ਨੂੰ ਦਰਖਾਸਤਾਂ ਦੇ ਕੇ ਬਿਜਲੀ ਦੀਆਂ ਨੀਵੀਆਂ ਤਾਰਾਂ ਉੱਚੀਆਂ ਕਰਨ ਦੀ ਮੰਗ ਕੀਤੀ ਸੀ, ਪਰ ਪਾਵਰਕਾਮ ਨੇ ਇਸਦੀ ਕੋਈ ਪਰਵਾਹ ਨਹੀਂ ਕੀਤੀ, ਜਿਸ ਕਰਕੇ ਅੱਜ ਇਹ ਦੁਖਦਾਈ ਘਟਨਾ ਵਾਪਰ ਗਈ। ਘਟਨਾ ਸਥਾਨ ’ਤੇ ਪਹੁੰਚੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਨੇ ਘਟਨਾ ਲਈ ਪਾਵਰਕਾਮ ਮਹਿਕਮੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਐਸ.ਡੀ.ਓ ਅਤੇ ਜੇ.ਈ. ਦੇ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ