ਵਿਰੋਧੀ ਧਿਰ ਤਕਨੀਕ ਦੀ ਵਰਤੋਂ ਕਰਕੇ ਕਿਉ ਲੋਕਾਂ ਨੂੰ ਕਰ ਰਹੇ ਹਨ ਗੁਮਰਾਹ-ਅਨੁਰਾਗ ਠਾਕੁਰ
ਨਵੀਂ ਦਿੱਲੀ,30 ਅਪੈੑਲ-ਕੇਂਦਰੀ ਮੰਤਰੀ ਅਤੇ ਹਮੀਰਪੁਰ ਲੋਕ ਸਭਾ ਸੀਟ ਤੋਂ ਬੀ.ਜੇ.ਪੀ ਉਮੀਦਵਾਰ ਅਨੁਰਾਗ ਠਾਕੁਰ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਇਹ ਸੰਭਾਵਨਾਂ ਸੀ ਕਿ ਜਦੋਂ ਵਿਰੋਧੀ ਧਿਰ ਨੂੰ ਇਸ ਚੋਣ ਵਿਚ ਆਪਣੀ ਹਾਰ ਦਿਖਾਈ ਦੇਵੇਗੀ ਤਾਂ ਉਹ ਝੂਠ ਦਾ ਸਹਾਰਾ ਲੈਣਗੇ, ਅਤੇ ਤਕਨਾਲੋਜੀ ਦੇ ਜ਼ਰੀਏ ਗਲਤ ਜਾਣਕਾਰੀ ਫੈਲਾਉਣਗੇ। ਉਨ੍ਹਾਂ ਕਿਹਾ ਕਿ ਹੁਣ ਜਦੋਂ ਵਿਰੋਧੀ ਧਿਰ ਦੇ ਵਡੇ ਨੇਤਾ ਡਰ ਅਤੇ ਝੂਠ ਫੈਲਾਉਣ ਦੇ ਬਾਵਜੂਦ ਆਪਣੀ ਹਾਰ ਦੇਖ ਰਹੇ ਹਨ ਤਾਂ ਉਹ ਡੀਪ ਫੇਕ ਦਾ ਸਹਾਰਾ ਲੈਣ ਲਗੇ ਹਨ।ਉਹ ਤਕਨੀਕ ਦੀ ਵਰਤੋਂ ਕਰਕੇ ਕਿਉ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ?