ਓਡੀਸ਼ਾ : ਜੇ.ਐਮ.ਐਮ. ਨੇ ਹੇਮੰਤ ਸੋਰੇਨ ਦੀ ਭੈਣ ਅੰਜਨੀ ਨੂੰ ਮਯੂਰਭੰਜ ਤੋਂ ਐਲਾਨਿਆ ਲੋਕ ਸਭਾ ਉਮੀਦਵਾਰ
ਰਾਂਚੀ (ਝਾਰਖੰਡ), 2 ਮਈ - ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.) ਨੇ ਅਧਿਕਾਰਤ ਤੌਰ 'ਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭੈਣ ਅੰਜਨੀ ਸੋਰੇਨ ਨੂੰ ਓਡੀਸ਼ਾ ਦੀ ਮਯੂਰਭੰਜ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨਿਆ ਹੈ।ਉਹ ਜੇ.ਐਮ.ਐਮ. ਦੇ ਸੰਸਥਾਪਕ ਸ਼ਿਬੂ ਸੋਰੇਨ ਦੀ ਧੀ ਹੈ।