JALANDHAR WEATHER

ਗੁਰੂਹਰਸਹਾਏ ਪੁਲਿਸ ਨੇ ਨਸ਼ਾ ਸਮਗਲਰਾਂ ਦੇ ਘਰ ਕੀਤੀ ਛਾਪੇਮਾਰੀ

 

ਗੁਰੂਹਰਸਹਾਏ, 2 ਮਈ (ਕਪਿਲ ਕੰਧਾਰੀ)-ਪੰਜਾਬ ਦੇ ਡੀ.ਜੀ.ਪੀ ਗੌਰਵ ਯਾਦਵ ਦੀਆਂ ਹਦਾਇਤਾਂ ਅਨੁਸਾਰ ਗੁਰੂਹਰਸਹਾਏ ਪੁਲਿਸ ਵਲੋਂ ਅੱਜ ਇਲਾਕੇ ਵਿਚ ਵਿਕ ਰਹੇ ਨਸ਼ੇ ਨੂੰ ਠੱਲ ਪਾਉਣ ਦੇ ਲਈ ਅਤੇ ਮਾੜੇ ਅਸੰਰਾਂ ਤੇ ਨਕੇਲ ਕੱਸਣ ਦੇ ਲਈ ਥਾਣਾ ਮੁੱਖੀ ਉਪਕਾਰ ਸਿੰਘ ਵਲੋਂ ਤੇ ਹੋਰ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਅੱਜ ਗੁਰੂ ਹਰ ਸਹਾਇ ਦੇ ਰੇਲਵੇ ਪੁਲ ਦੇ ਥੱਲੇ ਨਸ਼ੇ ਦਾ ਕਾਰੋਬਾਰ ਕਰਦਿਆਂ ਕਈ ਲੋਕਾਂ ਦੇ ਘਰਾਂ ਵਿਚ ਛਾਪੇਮਾਰੀ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਉਪਕਾਰ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀ ਹਦਾਇਤਾਂ ਅਨੁਸਾਰ ਇਲਾਕੇ ਵਿਚ ਨਸ਼ੇ ਨੂੰ ਖ਼ਤਮ ਕਰਨ ਦੇ ਲਈ ਉਨ੍ਹਾਂ ਵਲੋਂ ਲਗਾਤਾਰ ਹੀ ਸ਼ੱਕੀ ਵਿਅਕਤੀਆਂ ਦੇ ਘਰਾਂ 'ਚ ਜਾ ਕੇ ਛਾਪੇਮਾਰੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ। ਛਾਪੇਮਾਰੀ ਦੌਰਾਨ ਉਨ੍ਹਾਂ ਨੂੰ ਦੋ ਮੋਟਰਸਾਈਕਲ ਅਤੇ 8 ਦੇ ਕਰੀਬ ਚੋਰੀ ਦੇ ਮੋਬਾਈਲ ਫੋਨ ਬਰਾਮਦ ਹੋਏ ਹਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ