JALANDHAR WEATHER

ਵਿਆਹੁਤਾ ਔਰਤ ਨੂੰ ਆਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਮੁਕਾਇਆ

ਭੈਣੀ ਮੀਆਂ ਖਾਂ, 2 ਮਈ (ਜਸਬੀਰ ਸਿੰਘ ਬਾਜਵਾ)-ਸਥਾਨਕ ਥਾਣਾ ਅਧੀਨ ਪੈਂਦੇ ਪਿੰਡ ਕਿਸ਼ਨਪੁਰ ਵਿਖੇ ਅੱਜ ਸਵੇਰ ਸਮੇਂ ਇਕ ਵਿਆਹੁਤਾ ਔਰਤ ਨੂੰ ਆਵਾਰਾ ਕੁੱਤਿਆਂ ਨੇ ਨੋਚ ਨੋਚ ਕੇ ਮਾਰ ਮੁਕਾਇਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿਤਾ ਸੰਤੋਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁੱਤਰੀ ਆਪਣੇ ਪੇਕੇ ਘਰ ਆਈ ਹੋਈ ਸੀ, ਅੱਜ ਸਵੇਰ ਸਮੇਂ ਉਨ੍ਹਾਂ ਦੀ ਪੁੱਤਰੀ ਸੈਰ ਕਰਨ ਲਈ ਗਈ ਤਾਂ ਕਾਫ਼ੀ ਦੇਰ ਤੱਕ ਵਾਪਸ ਨਹੀਂ ਪਰਤੀ। ਉਸ ਦੀ ਭਾਲ ਕਰਨ ਉੱਤੇ ਪਤਾ ਲੱਗਾ ਕਿ ਰਸਤੇ ਵਿਚ ਉਹ ਬੁਰੀ ਹਾਲਤ ਵਿਚ ਕੁੱਤਿਆਂ ਵਲੋਂ ਨੋਚੀ ਪਈ ਸੀ। ਪੁਲਿਸ ਵਲੋਂ ਧਾਰਾ 174 ਤਹਿਤ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਭੇਜ ਦਿੱਤੀ ਗਈ ਹੈ। ਇਸ ਸੰਬੰਧੀ ਜਦੋਂ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸ਼ਾਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੁੱਤਿਆਂ ਦੀ ਨਸਬੰਦੀ ਲਈ ਪਿੰਡ ਦੀਆਂ ਪੰਚਾਇਤਾਂ ਅਤੇ ਸ਼ਹਿਰਾਂ ਦੀਆਂ ਨਗਰ ਪਾਲਿਕਾਵਾਂ ਦੀ ਜ਼ਿੰਮੇਵਾਰੀ ਲਗਾਈ ਹੋਈ ਹੈ। ਇਸ ਸੰਬੰਧੀ ਕੁਝ ਸੰਸਥਾਵਾਂ ਵਲੋਂ ਨਸਬੰਦੀ ਲਈ ਟੈਂਡਰ ਭਰੇ ਹੋਏ ਹਨ ਪਰ ਅਜੇ ਤੱਕ ਕੋਈ ਵੀ ਸੰਸਥਾ ਇਸ ਉੱਤੇ ਵਿਵਹਾਰਿਕ ਰੂਪ ਵਿਚ ਕੰਮ ਨਹੀਂ ਸ਼ੁਰੂ ਕਰ ਸਕੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ