JALANDHAR WEATHER

ਦਿੱਲੀ ਸਮੇਤ ਉੱਤਰੀ ਭਾਰਤ 'ਚ ਹੋਵੇਗੀ 'ਹੀਟਵੇਵ'

ਨਵੀਂ ਦਿੱਲੀ , 2 ਮਈ - ਗਰਮੀ ਹੁਣ ਅਸਹਿ ਹੁੰਦੀ ਜਾ ਰਹੀ ਹੈ। ਕਈ ਇਲਾਕਿਆਂ 'ਚ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮਈ 'ਚ ਗਰਮੀ ਹੋਰ ਤੇਜ਼ ਹੋਵੇਗੀ। ਮਈ ਵਿਚ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਇਸ ਵਾਰ ਮਈ ਵਿਚ 'ਹੀਟਵੇਵ' ਦੇ ਦਿਨਾਂ ਦੀ ਗਿਣਤੀ ਜ਼ਿਆਦਾ ਹੋਣ ਦੀ ਸੰਭਾਵਨਾ ਹੈ। ਦਿੱਲੀ ਸਮੇਤ ਉੱਤਰੀ ਭਾਰਤ ਵਿਚ ਖ਼ਤਰਾ ਸਭ ਤੋਂ ਵੱਧ ਹੈ। ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਮੌਸਮ ਵਿਭਾਗ ਨੇ ਕਿਹਾ ਕਿ ਦੱਖਣੀ ਰਾਜਸਥਾਨ, ਪੱਛਮੀ ਮੱਧ ਪ੍ਰਦੇਸ਼, ਵਿਦਰਭ, ਮਰਾਠਵਾੜਾ ਅਤੇ ਗੁਜਰਾਤ ਵਿਚ ਮਈ ਮਹੀਨੇ ਵਿਚ ਗਰਮੀ ਦੀ ਲਹਿਰ 8 ਤੋਂ 11 ਦਿਨਾਂ ਤੱਕ ਰਹਿ ਸਕਦੀ ਹੈ। ਜਦੋਂ ਕਿ ਬਾਕੀ ਹਿੱਸਿਆਂ ਵਿਚ ਵੀ 5 ਤੋਂ 7 ਦਿਨਾਂ ਤੱਕ 'ਹੀਟਵੇਵ' ਰਹਿਣ ਦੀ ਸੰਭਾਵਨਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ