ਈ. ਡੀ. ਨੇ ‘ਆਪ’ ਦੇ ਚੋਣ ਪ੍ਰਚਾਰ ਲਈ ਪੈਸਾ ਟਰਾਂਸਫਰ ਕਰਨ ਵਾਲੇ ਵਿਨੋਦ ਮਹਾਜਨ ਦੀ ਮੰਗੀ ਚਾਰ ਦਿਨਾਂ ਰਿਮਾਂਡ
ਨਵੀਂ ਦਿੱਲੀ, 4 ਮਈ- ਇਨਫੋਰਸਮੈਂਟ ਡਾਇਰੈਕਟੋਰੇਟ ਨੇ ਐਕਸਾਈਜ਼ ਪਾਲਿਸੀ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫ਼ਤਾਰ ਮੁਲਜ਼ਮ ਐਡਵੋਕੇਟ ਵਿਨੋਦ ਚੌਹਾਨ ਦੇ ਚਾਰ ਦਿਨ ਦੇ ਰਿਮਾਂਡ ਦੀ ਮੰਗ ਕੀਤੀ ਹੈ। ਉਸ ਨੂੰ ਈ.ਡੀ. ਨੇ ਰਾਊਜ਼ ਐਵੇਨਿਊ ਅਦਾਲਤ ਵਿਚ ਵਿਸ਼ੇਸ਼ ਜੱਜ ਦੇ ਸਾਹਮਣੇ ਪੇਸ਼ ਕੀਤਾ। ਗੋਆ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਲਈ ਦੱਖਣੀ ਗਰੁੱਪ ਤੋਂ ਰਿਸ਼ਵਤ ਦੀ ਰਕਮ ਨੂੰ ਕਥਿਤ ਤੌਰ ’ਤੇ ਟਰਾਂਸਫਰ ਕਰਨ ਦੇ ਦੋਸ਼ ਵਿਚ ਈ.ਡੀ. ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ।