JALANDHAR WEATHER

ਅਪਾਹਜ ਕਿਸਾਨ ਵਲੋਂ ਜ਼ਹਿਰੀਲੀ ਦਵਾਈ ਨਿਗਲ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ

 ਗੁਰੂਸਰ ਸੁਧਾਰ, 4 ਮਈ (ਜਗਪਾਲ ਸਿੰਘ ਸਿਵੀਆਂ/ਬਲਵਿੰਦਰ ਸਿੰਘ ਧਾਲੀਵਾਲ) - ਨੇੜਲੇ ਪਿੰਡ ਸੂਜਾਪੁਰ ਦੇ ਅਪਾਹਜ ਕਿਸਾਨ ਬਲਰਾਜ ਸਿੰਘ (44 ਸਾਲ) ਪੁੱਤਰ ਨਾਹਰ ਸਿੰਘ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਮ੍ਰਿਤਕ ਕਿਸਾਨ ਦੇ ਭਰਾ ਸੁਖਜਿੰਦਰ ਸਿੰਘ ਨੇ ਪਿੰਡ ਅਤੇ ਕੁਝ ਬਾਹਰਲੇ ਲੋਕਾਂ ਵਲੋਂ ਉਸ ਦੇ ਭਰਾ ਨੂੰ ਪੈਸਿਆਂ ਲੈਣ ਲਈ ਤੰਗ ਪ੍ਰੇਸ਼ਾਨ ਕਰਨ ਅਤੇ ਧਮਕਾਉਣ ਦੇ ਇਲਜ਼ਾਮ ਲਗਾਏ। ਥਾਣਾ ਸੁਧਾਰ ਦੇ ਏ.ਐਸ.ਆਈ ਜਸਵਿੰਦਰ ਸਿੰਘ ਤੂਰ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ