ਭਿਆਨਕ ਸੜਕ ਹਾਦਸੇ 'ਚ 4 ਜਣਿਆਂ ਦੀ ਮੌਤ
ਜਲੰਧਰ, 6 ਮਈ-ਜਲੰਧਰ ਅਧੀਨ ਪੈਂਦੇ ਪਿੰਡ ਰਾਏਪੁਰ ਰਸੂਲਪੁਰ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਦੱਸ ਦਈਏ ਕਿ ਹਾਈਵੇਅ 'ਤੇ 2 ਕਾਰਾਂ ਵਿਚਾਲੇ ਟੱਕਰ ਹੋ ਗਈ। ਥਾਣਾ ਮਕਸੂਦਾਂ ਦੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ਦੇ ਸੂਰਮਾਊ ਵਾਸੀ ਗਾਨੂ ਰਾਮ ਲਾਲ (59) ਆਪਣੇ ਪੁੱਤਰ ਲੋਕੇਸ਼ ਕੁਮਾਰ (33), ਨੂੰਹ ਅਨੀਸ਼ਾ (27) ਅਤੇ ਪੋਤੀ 11 ਮਹੀਨਿਆਂ ਦੀ ਨਿਹਾਰਿਕਾ ਨਾਲ ਅਤੇ ਦੋ ਹੋਰ ਰਿਸ਼ਤੇਦਾਰ ਨਾਲ ਕਾਰ ਵਿਚ ਸਵਾਰ ਹੋ ਕੇ ਕਿਤੇ ਜਾ ਰਹੇ ਸਨ।