ਖਰੜ 'ਚ ਨੌਜਵਾਨ ਦਾ ਗੋਲੀ ਮਾਰ ਕੇ ਕੀਤਾ ਕਤਲ
ਖਰੜ, 7 ਮਈ (ਗੁਰਮੁਖ ਸਿੰਘ ਮਾਨ) ਖਰੜ ਦੇ ਨਜ਼ਦੀਕੀ ਪਿੰਡ ਚੰਦੋ ਵਿਖੇ ਦਿਨ ਦਿਹਾੜੇ ਕਰੀਬ 12.30 ਵਜੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ 26 ਸਾਲਾਂ ਨੌਜਵਾਨ ਮੁਨੀਸ਼ ਕੁਮਾਰ ਪਿੰਡ ਤਿਊੜ ਵਜੋਂ ਹੋਈ ਹੈ। ਪੁਲਿਸ ਵਲੋਂ ਮੌਕੇ ਉੱਤੇ ਪੁੱਜ ਜਾਂਚ ਸ਼ੁਰੂ ਸ਼ੁਰੂ ਕਰ ਦਿੱਤੀ ਗਈ ਹੈ।