JALANDHAR WEATHER

ਦਿੱਲੀ ਤੋਂ ਚਲਦੀਆਂ ਪਾਰਟੀਆਂ ਨੇ ਕਦੇ ਪੰਜਾਬ ਬਾਰੇ ਨਹੀਂ ਸੋਚਿਆ-ਨਰਦੇਵ ਸਿੰਘ ਬੌਬੀ ਮਾਨ

ਗੁਰੂ ਹਰ ਸਹਾਏ,8 ਮਈ (ਹਰਚਰਨ ਸਿੰਘ ਸੰਧੂ )-ਲੋਕ ਸਭਾ ਫਿਰੋਜ਼ਪੁਰ ਤੋਂ ਸ਼ੋੑਮਣੀ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਨੇ ਗੁਰੂ ਹਰ ਸਹਾਏ ਹਲਕੇ ਦੇ ਵੱਖ-ਵੱਖ ਪਿੰਡਾਂ ਅੰਦਰ ਚੌਣ ਮੁਹਿੰਮ ਨੂੰ ਹੋਰ ਅੱਗੇ ਤੋਰਦਿਆਂ ਕਿਹਾ ਕਿ ਦਿੱਲੀ ਤੋਂ ਚਲਦੀਆਂ ਪਾਰਟੀਆਂ ਨੇ ਕਦੇ ਵੀ ਪੰਜਾਬ ਦੇ ਲੋਕਾਂ ਬਾਰੇ ਨਹੀਂ ਸੋਚਿਆ, ਜਦੋਂ ਕਿ ਸ਼੍ਰੌਮਣੀ ਅਕਾਲੀ ਦਲ ਖ਼ੇਤਰੀ ਪਾਰਟੀ ਨੇ ਪੰਜਾਬ ਦੇ ਹਰ ਵਰਗ ਦੀ ਸਾਰ ਲਈ ਹੈ। ਉਨ੍ਹਾਂ ਨੇ ਹਲਕੇ ਦੇ ਚੱਕ ਮਹੰਤਾਂ ਵਾਲਾ,(ਬੂੰਗੀ) ਵਿਖੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਲੀਮੈਂਟ ਵਿਚ ਜ਼ਿਲ੍ਹੇ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਤੱਕੜੇ ਹੋ ਕੇ ਇੱਕ-ਇੱਕ ਵੋਟ ਤੱਕੜੀ ਦੇ ਨਿਸ਼ਾਨ ਤੇ ਪਾਈ ਜਾਵੇ। ਪਿੰਡਾਂ ਦੇ ਲੋਕਾਂ ਵਲੋਂ ਅਕਾਲੀ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ