ਜੱਸੀ ਖੰਗੂੜਾ ਨੇ 'ਆਪ' ਤੋਂ ਅਸਤੀਫ਼ਾ ਦੇ ਕਾਂਗਰਸ 'ਚ ਕੀਤੀ ਮੁੜ ਵਾਪਸੀ
ਚੰਡੀਗੜ੍ਹ, 8 ਮਈ (ਮਾਨ)-ਕਾਂਗਰਸ ਤੋਂ ਵਿਧਾਇਕ ਰਹਿ ਚੁੱਕੇ ਜੱਸੀ ਖੰਗੂੜਾ ਨੇ 'ਆਪ' ਤੋਂ ਅਸਤੀਫ਼ਾ ਦੇ ਕੇ ਇਕ ਵਾਰ ਫਿਰ ਤੋਂ ਪੰਜਾਬ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਦੀ ਮੌਜੂਦਗੀ 'ਚ ਕਾਂਗਰਸ 'ਚ ਵਾਪਸੀ ਕੀਤੀ, ਜਿਸ 'ਚ ਯਾਦਵ ਨੇ ਕਿਹਾ ਕਿ ਜੱਸੀ ਖੰਗੂੜਾ ਪਹਿਲਾਂ ਵੀ ਵਿਧਾਇਕ ਸਨ ਰਾਏਪੁਰ 'ਚ ਚੋਣਾਂ, ਜਿਸ 'ਚ ਉਹ ਕੁੱਝ ਨਿੱਜੀ ਕਾਰਨਾਂ ਕਰਕੇ ਸਿਆਸਤ ਤੋਂ ਦੂਰ ਰਹੇ, ਜਿਸ 'ਚ ਹੁਣ ਉਹ 'ਆਪ' ਪਾਰਟੀ ਛੱਡ ਕੇ ਘਰ ਪਰਤ ਆਏ ਹਨ।ਪੂਰੀ ਉਮੀਦ ਹੈ ਕਿ ਕਾਂਗਰਸ ਦਾ ਪਰਿਵਾਰ ਵਧਦਾ ਨਜ਼ਰ ਆ ਰਿਹਾ ਹੈ ਅਤੇ ਕਿਹਾ ਕਿ ਇਹ ਲੋਕ ਸਭਾ ਚੋਣਾਂ 'ਚ ਅਹਿਮ ਭੂਮਿਕਾ ਨਿਭਾਏਗੇ। ਕਾਂਗਰਸ 'ਚ ਵਾਪਿਸ ਆਉਣ ਤੇ ਖੰਗੂੜਾ ਨੇ ਕਿਹਾ ਕਿ ਮੈਨੂੰ ਟਿਕਟ ਦਾ ਲਾਲਚ ਨਹੀਂ ਹੈ, ਕਾਂਗਰਸ ਛੱਡਣਾ ਮੇਰੀ ਗਲਤੀ ਸੀ।