ਜਨਤਾ ਐਨ.ਡੀ.ਏ. ਦੇ 'ਵਿਜੇ ਰੱਥ' ਨੂੰ ਅੱਗੇ ਲਿਜਾ ਰਹੀ - ਨਰਿੰਦਰ ਮੋਦੀ
ਵਾਰੰਗਲ, (ਤੇਲੰਗਾਨਾ), 8 ਮਈ-ਵਾਰੰਗਲ ਵਿਚ ਇਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਤੀਜੇ ਪੜਾਅ ਦੀਆਂ ਚੋਣਾਂ ਤੋਂ ਬਾਅਦ ਦੋ ਗੱਲਾਂ ਸਪੱਸ਼ਟ ਹੋ ਗਈਆਂ ਹਨ, ਪਹਿਲੀ ਜਨਤਾ ਐਨ.ਡੀ.ਏ. ਦੇ ‘ਵਿਜੇ ਰੱਥ’ ਨੂੰ ਤੇਜ਼ੀ ਨਾਲ ਅੱਗੇ ਲੈ ਜਾ ਰਹੀ ਹੈ। ਚੌਥੇ ਪੜਾਅ ਵਿਚ ਕਾਂਗਰਸ ਨੂੰ ਆਪਣੀਆਂ ਸੀਟਾਂ ਲੱਭਣ ਲਈ ਮਾਈਕ੍ਰੋਸਕੋਪ ਦੀ ਵਰਤੋਂ ਕਰਨੀ ਪਵੇਗੀ।