ਪਰਨੀਤ ਕੌਰ ਦੀ ਰਿਹਾਇਸ਼ ਤੋਂ ਕੁਝ ਮੀਟਰ ਦੂਰੀ ਤੇ ਕਿਸਾਨਾਂ ਵਲੋਂ ਧਰਨਾ ਆਰੰਭ
ਪਟਿਆਲਾ,8 ਮਈ (ਅਮਰਬੀਰ ਸਿੰਘ ਆਹਲੂਵਾਲੀਆ)-ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪਰਨੀਤ ਕੌਰ ਦੀ ਰਿਹਾਇਸ਼ ਨੂੰ ਘੇਰਨ ਲਈ ਕਿਸਾਨਾਂ ਵਲੋਂ ਪੁਲਿਸ ਵਲੋਂ ਲਗਾਏ ਗਏ ਪਹਿਲੇ ਬੈਰੀਗੇਡ ਨੂੰ ਤੋੜ ਕੇ ਦੂਸਰੇ ਬੈਰੀਗੇਡ ਤੱਕ ਪਹੁੰਚ ਕਰ ਲਈ ਗਈ ਹੈ। ਜਿੱਥੇ ਐਸ.ਪੀ ਤੇ ਕਈ ਡੀ.ਐਸ.ਪੀ ਰੈਂਕ ਦੇ ਅਧਿਕਾਰੀਆਂ ਨੇ ਇਨ੍ਹਾਂ ਨੂੰ ਵੱਡੀ ਗਿਣਤੀ ਵਿਚ ਲਿਆਂਦੇ ਪੁਲਿਸ ਜਵਾਨਾਂ ਦੀ ਮਦਦ ਨਾਲ ਰੋਕ ਲਿਆ ਜਿੱਥੇ ਕਿਸਾਨ ਤੇ ਕਿਸਾਨ ਬੀਬੀਆਂ ਇਸ ਵੇਲੇ ਧਰਨਾ ਲਗਾ ਕੇ ਬੈਠੇ ਹੋਏ ਹਨ।