JALANDHAR WEATHER

ਭਾਜਪਾ ਪੱਛਮੀ ਬੰਗਾਲ 'ਚ 24 ਤੋਂ 30 ਸੀਟਾਂ ਜਿੱਤੇਗੀ - ਅਮਿਤ ਸ਼ਾਹ

ਨਵੀਂ ਦਿੱਲੀ, 15 ਮਈ-ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਅਸੀਂ ਪੱਛਮੀ ਬੰਗਾਲ ਵਿਚ 24 ਤੋਂ 30 ਸੀਟਾਂ ਜਿੱਤਾਂਗੇ। ਉਨ੍ਹਾਂ ਕਿਹਾ ਕਿ ਪੀ.ਐਮ. ਮੋਦੀ ਅਗਲੇ ਪੰਜ ਸਾਲਾਂ ਤੱਕ ਰਹਿਣਗੇ ਅਤੇ 2029 ਤੋਂ ਬਾਅਦ ਵੀ ਪੀ.ਐਮ. ਮੋਦੀ ਹੀ ਸਾਡੀ ਅਗਵਾਈ ਕਰਨਗੇ। ਉਨ੍ਹਾਂ ਕਿਹਾ ਕਿ ਮਮਤਾ ਬੈਨਰਜੀ ਨੇ ਇਕ ਮੋਡਸ ਓਪਰੇਂਡੀ ਵਿਕਸਿਤ ਕੀਤੀ ਹੈ। ਪਹਿਲਾਂ ਅੱਤਿਆਚਾਰ ਕਰੋ, ਜਦੋਂ ਲੋਕ ਇਸ ਬਾਰੇ ਬੋਲਦੇ ਹਨ ਤਾਂ ਇਸ ਨੂੰ ਛੁਪਾਉਣ ਲਈ ਦੁਬਾਰਾ ਅੱਤਿਆਚਾਰ ਕਰਦੇ ਹਨ। ਸੰਦੇਸ਼ਖਾਲੀ ਇਸ ਦੀ ਉਦਾਹਰਣ ਹੈ। ਔਰਤ ਮੁੱਖ ਮੰਤਰੀ ਦੇ ਨੱਕ ਹੇਠ, ਧਰਮ ਅਨੁਸਾਰ ਔਰਤਾਂ 'ਤੇ ਅੱਤਿਆਚਾਰ ਹੁੰਦੇ ਹਨ। ਉਹ ਫਿਰ ਵੀ ਚੁੱਪ ਹੈ? ਹਾਈਕੋਰਟ ਨੂੰ ਦਖਲ ਦੇਣਾ ਪਿਆ, ਫਿਰ ਵੀ ਕੋਈ ਜਾਂਚ ਨਹੀਂ (ਪੱਛਮੀ ਬੰਗਾਲ ਪੁਲਿਸ ਦੁਆਰਾ) ਅਤੇ ਮਾਮਲਾ ਸੀ.ਬੀ.ਆਈ. ਕੋਲ ਗਿਆ, ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ