JALANDHAR WEATHER

ਅੱਗ ਨਾਲ ਸੜ ਕੇ ਬਾਂਸ ਮੁੱਖ ਸੜਕ 'ਚ ਡਿੱਗਣ ਨਾਲ ਈਸਪੁਰ-ਮੇਹਟੀਆਣਾ ਸੜਕ ਹੋਈ ਬੰਦ

ਕੋਟਫ਼ਤੂਹੀ, 15 ਮਈ (ਅਵਤਾਰ ਸਿੰਘ ਅਟਵਾਲ)-ਇੱਥੋਂ ਨਜ਼ਦੀਕੀ ਅੱਡਾ ਈਸਪੁਰ ਤੋ ਅੱਗੇ ਬਿਸਤ ਦੁਆਬ ਨਹਿਰ ਵਾਲੀ ਮੁੱਖ ਸੜਕ ਵਿਚਕਾਰ ਅੱਗ ਲੱਗਣ ਨਾਲ ਸੜ ਕੇ ਡਿੱਗੇ ਬਾਂਸਾਂ ਦੇ ਝਾੜ ਨਾਲ ਈਸਪੁਰ ਤੋ ਮੇਹਟੀਆਣਾ ਨੂੰ ਜਾਣ ਵਾਲੀ ਮੁੱਖ ਸੜਕ ਨਹਿਰ ਦੇ ਦੋਵੇਂ ਪਾਸੇ ਬਾਅਦ ਦੁਪਹਿਰ ਦੋ ਵਜੇ ਤੋ ਬੰਦ ਹੋਣ ਨਾਲ ਇਸ ਸੜਕ ਉੱਪਰ ਜਾਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲਗਾ ਹੈ ਕਿ ਬਿਸਤ ਦੁਆਬ ਨਹਿਰ ਦੇ ਦੂਸਰੇ ਪਾਸੇ ਈਸਪੁਰ-ਮੁਖਸ਼ੂਸਪੁਰ ਵਾਲੇ ਪਾਸੇ ਦੇ ਖੇਤਾਂ ਵਿਚ ਕਣਕ ਦੀ ਨਾੜ ਨੂੰ ਲੱਗੀ ਅੱਗ ਹਵਾ ਦੇ ਤੇਜ ਵਹਾਅ ਨਾਲ ਨਹਿਰ ਵੱਲ ਨੂੰ ਆ ਗਈ, ਜਿਸ ਨਾਲ ਨਹਿਰ ਨੂੰ ਦੇ ਇਸ ਪਾਸੇ ਬਾਂਸਾਂ ਦੇ ਝਾੜ ਨੂੰ ਅੱਗ ਲੱਗਣ ਨਾਲ ਇਹ ਅੱਗ ਬੜੀ ਤੇਜ਼ੀ ਨਾਲ ਨਹਿਰ ਦੇ ਇਕ ਕਿਨਾਰੇ ਤੋ ਦੂਸਰੇ ਪਾਸੇ ਟੱਪ ਗਈ ਤੇ ਉਸ ਪਾਸੇ ਬਾਂਸਾਂ ਦੇ ਝਾੜਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਸੜਕ ਨਾਲ ਦੇ ਨਾੜ ਦੇ ਖੇਤਾਂ ਵਿਚ ਫ਼ੈਲ ਗਈ, ਅੱਗ ਨਾਲ ਸੜੇ ਬਾਂਸਾਂ ਦੇ ਝਾੜ ਸੜਕ ਵਿਚ ਡਿੱਗਣ ਨਾਲ 400 ਮੀਟਰ ਤੋ ਵੱਧ ਸੜਕ ਬੰਦ ਹੋ ਗਈ ਤੇ ਦੁਪਹਿਰ ਸਮੇਂ ਤੋ ਹੁਣ ਤੱਕ ਸੜਕ ਦੇ ਦੋਵੇਂ ਪਾਸੇ ਸੜਕ ਤੇ ਆਵਾਜਾਈ ਠੱਪ ਹੋ ਗਈ, ਤੇ ਵਾਹਨ ਚਾਲਕ ਈਸਪੁਰ ਤੋ ਪੰਡੋਰੀ ਗੰਗਾ ਸਿੰਘ, ਪਿੰਡ ਪੰਜੌੜ ਵੱਲ ਦੀ ਖੱਜਲ ਖੁਆਰ ਹੋ ਕੇ ਜਾਣ ਨੂੰ ਮਜਬੂਰ ਹੋ ਗਏ। ਮੌਕੇ ਤੇ ਜੰਗਲਾਤ ਵਿਭਾਗ ਦੇ ਬਲਾਕ ਅਫ਼ਸਰ ਅਮਰਜੀਤ ਸਿੰਘ ਆਦਿ ਨੇ ਫਾਇਰ ਬਿ੍ਗੇਡ ਦੀਆਂ ਦੋ ਗੱਡੀਆਂ ਮੰਗਵਾ ਕੇ ਮਸਾਂ ਅੱਗ ਉੱਪਰ ਕਾਬੂ ਪਾਇਆ ਤੇ ਹੁਣ ਜੇ. ਬੀ. ਸੀ ਮਸ਼ੀਨ ਮੰਗਵਾ ਕੇ ਮੁੱਖ ਸੜਕ ਨੂੰ ਚਾਲੂ ਕਰਨ ਲਈ ਕੋਸ਼ਿਸ਼ ਕਰ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ