ਦਿੱਲੀ ਸ਼ਰਾਬ ਘੁਟਾਲਾ: ਈ.ਡੀ. ਨੇ ਚਾਰਜਸ਼ੀਟ ਦਾਖ਼ਲ ਕਰ ਆਮ ਆਦਮੀ ਪਾਰਟੀ ਨੂੰ ਵੀ ਬਣਾਇਆ ਮੁਲਜ਼ਮ
![](/cmsimages/20240517/4520451__whatsapp image 2024-05-17 at 5.20.07 pm.jpeg)
ਨਵੀਂ ਦਿੱਲੀ, 17 ਮਈ- ਵਿਸ਼ੇਸ਼ ਸਰਕਾਰੀ ਵਕੀਲਾਂ ਦੇ ਨਾਲ ਈ.ਡੀ. ਦੇ ਅਧਿਕਾਰੀ ਦਿੱਲੀ ਆਬਕਾਰੀ ਨੀਤੀ ਕੇਸ ਵਿਚ ਸਪਲੀਮੈਂਟਰੀ ਚਾਰਜਸ਼ੀਟ (ਇਸਤਗਾਸਾ ਸ਼ਿਕਾਇਤ) ਦਾਇਰ ਕਰਨ ਲਈ ਦਿੱਲੀ ਰਾਉਜ਼ ਐਵੇਨਿਊ ਅਦਾਲਤ ਪਹੁੰਚੇ। ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਦਾਇਰ ਮਾਮਲੇ ਵਿਚ ਇਹ ਅੱਠਵੀਂ ਚਾਰਜਸ਼ੀਟ ਹੈ। ਈ.ਡੀ. ਅਨੁਸਾਰ ਇਸ ਚਾਰਜਸ਼ੀਟ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਨਾਂਅ ਮੁਲਜ਼ਮਾਂ ਵਜੋਂ ਦਰਜ ਕੀਤੇ ਹਨ। ਦਿੱਲੀ ਦੇ ਮੁੱਖ ਮੰਤਰੀ ਖ਼ਿਲਾਫ਼ ਦਾਇਰ ਇਹ ਪਹਿਲੀ ਚਾਰਜਸ਼ੀਟ ਹੈ।