ਏਅਰ ਵਿਸਤਾਰਾ ਨੇ ਅਦਾ ਕੀਤਾ 70 ਲੱਖ ਰੁਪਏ ਦਾ ਜੁਰਮਾਨਾ- ਡੀ.ਜੀ.ਸੀ.ਏ

ਨਵੀਂ ਦਿੱਲੀ, 6 ਫਰਵਰੀ- ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ ਨੇ ਜਾਣਕਾਰੀ ਦਿੱਤੀ ਕਿ ਦੇਸ਼ ਦੇ ਉੱਤਰ-ਪੂਰਬ ਦੇ ਹੇਠਲੇ ਖ਼ੇਤਰਾਂ ਲਈ ਘੱਟੋ-ਘੱਟ ਲਾਜ਼ਮੀ ਉਡਾਣਾਂ ਦਾ ਸੰਚਾਲਨ ਨਾ ਕਰਨ ਲਈ ਏਅਰ ਵਿਸਤਾਰਾ ’ਤੇ ਜੋ ਪਿਛਲੇ ਸਾਲ ਅਕਤੂਬਰ ਵਿਚ 70 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਸੀ, ਏਅਰਲਾਈਨ ਨੇ ਉਹ ਜੁਰਮਾਨਾ ਅਦਾ ਕਰ ਦਿੱਤਾ ਹੈ।