ਅੱਜ ਹੀ ਸ਼ੰਭੂ ਰੇਲਵੇ ਟ੍ਰੈਕ ’ਤੇ ਖ਼ਤਮ ਕੀਤਾ ਜਾਵੇਗਾ ਧਰਨਾ- ਕਿਸਾਨ ਜਥੇਬੰਦੀਆਂ
ਚੰਡੀਗੜ੍ਹ, 20 ਮਈ- ਕਿਸਾਨ ਨੇਤਾਵਾਂ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਅੱਜ ਹੀ ਸ਼ੰਭੂ ਰੇਲਵੇ ਟ੍ਰੈਕ ਤੋਂ ਕਿਸਾਨ ਆਪਣਾ ਧਰਨਾ ਚੁੱਕ ਦੇਣਗੇ ਅਤੇ ਟ੍ਰੈਕ ਨੂੰ ਖ਼ਾਲੀ ਕਰ ਦਿੱਤਾ ਜਾਵੇਗਾ ਪਰ ਇਹ ਧਰਨਾ ਸ਼ੰਭੂ ਸੜਕ ’ਤੇ ਜਾਰੀ ਰਹੇਗਾ। ਕਿਸਾਨ ਨੇਤਾਵਾਂ ਨੇ ਅੱਗੇ ਕਿਹਾ ਕਿ ਕਿਸਾਨਾਂ ਵਲੋਂ ਭਾਜਪਾ ਨੇਤਾਵਾਂ ਦੇ ਘਰਾਂ ਦੇ ਬਾਹਰ ਧਰਨਾ ਦਿੱਤਾ ਜਾਵੇਗਾ ਅਤੇ ਪੰਜਾਬ ਆ ਰਹੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਸਵਾਵ ਪੁੱਛਣ ਲਈ ਕਿਸਾਨ ਕਾਫ਼ਲਿਆ ਦੇ ਰੂਪ ਵਿਚ ਜਾਣਗੇ।