ਕਾਂਗਰਸ ਲੋਕਾਂ ਨੂੰ ਰਿਜ਼ਰਵੇਸ਼ਨ ਦੇ ਨਾਂਅ 'ਤੇ ਕਰ ਰਹੀ ਗੁੰਮਰਾਹ - ਅਮਿਤ ਸ਼ਾਹ
ਝੱਜਰ, (ਹਰਿਆਣਾ), 20 ਮਈ-ਇਥੋਂ ਦੇ ਝੱਜਰ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਝੂਠ ਫੈਲਾ ਰਹੀ ਹੈ ਕਿ ਜੇਕਰ ਭਾਜਪਾ ਨੂੰ ਬਹੁਮਤ ਮਿਲਿਆ ਤਾਂ ਰਿਜ਼ਰਵੇਸ਼ਨ ਨੂੰ ਖਤਮ ਕਰ ਦਿੱਤਾ ਜਾਵੇਗਾ। ਜਦੋਂ ਤੱਕ ਭਾਜਪਾ ਸੰਸਦ ਵਿਚ ਹੈ, ਕੋਈ ਵੀ ਰਿਜ਼ਰਵੇਸ਼ਨ ਨੂੰ ਹੱਥ ਨਹੀਂ ਲਗਾ ਸਕੇਗਾ।