
ਝਾਰਗ੍ਰਾਮ, (ਪੱਛਮੀ ਬੰਗਾਲ)-ਇਥੋਂ ਦੇ ਝਾਰਗ੍ਰਾਮ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਪਣੀ ਹਾਰ ਨੂੰ ਦੇਖ ਕੇ ਟੀ.ਐਮ.ਸੀ. ਦਾ ਗੁੱਸਾ ਸਿਖਰ 'ਤੇ ਹੈ। ਪੱਛਮੀ ਬੰਗਾਲ ਦੇ ਲੋਕ ਉਨ੍ਹਾਂ ਨੂੰ ਵੋਟ ਨਹੀਂ ਦੇ ਰਹੇ, ਇਸ ਲਈ ਉਹ ਭਾਜਪਾ ਨੂੰ ਗਾਲ੍ਹਾਂ ਕੱਢ ਰਹੇ ਹਨ ਅਤੇ ਸੂਬੇ ਦੇ ਲੋਕਾਂ ਨੂੰ ਧਮਕੀਆਂ ਦੇ ਰਹੇ ਹਨ। ਕੱਲ੍ਹ ਤੱਕ ਟੀ.ਐਮ.ਸੀ. ਕਾਂਗਰਸ ਨੂੰ ਗਾਲ੍ਹਾਂ ਕੱਢ ਰਹੀ ਸੀ ਅਤੇ ਹੁਣ ਟੀ.ਐਮ.ਸੀ. ਕਹਿ ਰਹੀ ਹੈ ਕਿ ਉਹ ਇੰਡੀਆ ਗੱਠਜੋੜ ਦਾ ਹਿੱਸਾ ਹਨ ਪਰ ਪੱਛਮੀ ਬੰਗਾਲ ਦੇ ਲੋਕ ਜਾਣਦੇ ਹਨ ਕਿ ਕਾਂਗਰਸ ਇਕ ਡੁੱਬਦਾ ਜਹਾਜ਼ ਹੈ।