JALANDHAR WEATHER

ਹਵਾ ਬਦਲ ਗਈ ਹੈ, 'ਇੰਡੀਆ' ਗੱਠਜੋੜ 350 ਤੋਂ ਵੱਧ ਸੀਟਾਂ ਜਿੱਤਣ ਵੱਲ ਵਧ ਰਿਹਾ ਹੈ- ਜੈਰਾਮ ਰਮੇਸ਼

ਨਵੀਂ ਦਿੱਲੀ, 20 ਮਈ - ਲੋਕ ਸਭਾ ਚੋਣਾਂ ਦਾ ਪੰਜਵਾਂ ਪੜਾਅ ਸੋਮਵਾਰ (20 ਮਈ) ਨੂੰ ਸਮਾਪਤ ਹੋ ਗਿਆ। ਇਸ ਦੇ ਨਾਲ ਹੀ ਪਾਰਟੀਆਂ ਆਪੋ-ਆਪਣੇ ਦਾਅਵੇ ਕਰ ਰਹੀਆਂ ਹਨ। ਇਹ ਪੜਾਅ ਐਨ.ਡੀ.ਏ. ਲਈ ਬਹੁਤ ਮਹੱਤਵਪੂਰਨ ਹੈ। ਇਸ ਵਾਰ ਚੋਣਾਂ 'ਚ ਹਰ ਸੀਟ 'ਤੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਜਾਣ ਵਿਚ ਸਿਰਫ਼ 15 ਦਿਨ ਬਚੇ ਹਨ। ਉਨ੍ਹਾਂ ਕਿਹਾ ਕਿ 'ਇੰਡੀਆ' ਗੱਠਜੋੜ 350 ਤੋਂ ਵੱਧ ਸੀਟਾਂ ਜਿੱਤਣ ਵਿਚ ਸਫ਼ਲ ਰਹੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ