JALANDHAR WEATHER

ਅੱਗ ਦੀ ਲਪੇਟ ਵਿਚ ਆਉਣ ਨਾਲ ਪਿੰਡ ਸੂੰਢ ਮਕਸੂਦਪੁਰ ਦੇ ਗਰੀਬ ਕਿਸਾਨ ਦੀ ਦਰਦਨਾਕ ਮੌਤ

ਕਟਾਰੀਆਂ, 20 ਮਈ (ਪ੍ਰੇਮੀ ਸੰਧਵਾਂ)-ਬੰਗਾ ਬਲਾਕ ਦੇ ਪਿੰਡ ਸੂੰਢ ਮਕਸੂਦਪੁਰ ਦਾ ਗੁਰਦੀਪ ਸਿੰਘ ਦੀਪਾ ਗਰੀਬ ਕਿਸਾਨ ਜਦੋਂ ਆਪਣੇ ਖੇਤ ਵਿਚ ਕਣਕ ਦੇ ਨਾੜ ਨੂੰ ਅਚਾਨਕ ਲੱਗੀ ਅੱਗ ਨਾਲ ਦੇ ਕਿਸੇ ਕਿਸਾਨ ਦੇ ਖੇਤ ਵਲ ਨੂੰ ਵਧਣ ਲੱਗੀ ਤਾਂ ਉਹ ਘਬਰਾ ਗਿਆ ਤੇ ਜਦੋਂ ਉਹ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਚਾਰ ਚੁਫੇਰਿਓ ਅੱਗ ਦੀ ਲਪੇਟ ਵਿਚ ਘਿਰ ਗਿਆ। ਜਿਸ ਕਾਰਨ ਉਹ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਤੇ ਜਦੋ ਉਨ੍ਹਾਂ ਨੂੰ ਪੀ.ਜੀ.ਆਈ ਚੰਡੀਗੜ੍ਹ ਲੈ ਕੇ ਜਾਇਆ ਗਿਆ। ਪਰ ਗਹਿਰੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਆਖਰਕਾਰ ਦਮ ਤੋੜ ਗਿਆ। ਪਿੰਡ ਵਾਸੀਆਂ ਤੇ ਪਤਵੰਤੇ ਸੱਜਣਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਪਰਿਵਾਰ ਦੇ ਗਰੀਬ ਪਰਿਵਾਰ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ