JALANDHAR WEATHER

ਬਰੇਟਾ : ਅੱਗ ਲੱਗਣ ਨਾਲ ਕਣਕ ਦੀ ਫਸਲ ਸੜ ਕੇ ਸੁਆਹ

ਬਰੇਟਾ,  21 ਅਪ੍ਰੈਲ ( ਜੀਵਨ ਸ਼ਰਮਾ)-ਪਿੰਡ ਚੱਕ ਅਲੀਸ਼ੇਰ ਵਿਖੇ ਅੱਗ ਨਾਲ ਕਣਕ ਦੀ ਖੜ੍ਹੀ ਫਸਲ ਅਤੇ ਸਾਕੜ ਮੱਚ ਕੇ ਸੁਆਹ ਹੋਣ ਦੀ ਖਬਰ ਹੈ। ਕਿਸਾਨ ਆਗੂ ਲਛਮਣ ਸਿੰਘ ਚੱਕ ਅਲੀਸ਼ੇਰ ਅਤੇ ਸਰਪੰਚ ਜਸਵੀਰ ਸਿੰਘ ਨੇ ਦੱਸਿਆ ਕਿ ਪਾਲਾ ਸਿੰਘ ਤੇ ਬਿੰਦਰ ਸਿੰਘ ਵਾਸੀ ਭਾਵਾ ਨੇ ਠੇਕੇ ਉਤੇ ਜ਼ਮੀਨ ਲਈ ਹੋਈ ਸੀ, ਦੁਪਹਿਰ ਵੇਲੇ ਅੱਗ ਲੱਗ ਗਈ ਤੇ ਕਰੀਬ 11 ਏਕੜ ਕਣਕ ਅਤੇ ਦਰਸ਼ਨ ਸਿੰਘ ਵਾਸੀ ਚੱਕ ਅਲੀਸ਼ੇਰ ਦੀ 2 ਏਕੜ ਕਣਕ ਮੱਚ ਗਈ। ਇਸ ਤੋਂ ਇਲਾਵਾ ਹਰਵਿੰਦਰ ਸਿੰਘ, ਮਨਦੀਪ ਸਿੰਘ ਤੇ ਕੁਲਦੀਪ ਸਿੰਘ ਦਾ ਕਰੀਬ ਠੇਕੇ ਉਤੇ ਲਿਆ ਹੋਇਆ 25 ਏਕੜ ਤੋਂ ਵੱਧ ਤੂੜੀ ਲਈ ਰੱਖਿਆ ਹੋਇਆ ਸਾਕੜ ਵੀ ਮੱਚ ਗਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ