JALANDHAR WEATHER

ਹਠੂਰ : ਹਫ਼ਤੇ 'ਚ ਇਕੋ ਪਿੰਡ ਦੇ ਦਰਜਨ ਦੇ ਕਰੀਬ ਲੋਕਾਂ ਨਾਲ ਲੁੱਟ-ਖੋਹ

ਹਠੂਰ, 21 ਅਪ੍ਰੈਲ (ਜਸਵਿੰਦਰ ਸਿੰਘ ਛਿੰਦਾ)-ਅੱਜਕਲ੍ਹ ਪੰਜਾਬ ਅੰਦਰ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਗਈ ਹੈ। ਪੰਜਾਬ ਦੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਦਿਨ ਦਿਹਾੜੇ ਲੁੱਟਾਂ-ਖੋਹਾਂ ਹੋ ਰਹੀਆਂ ਹਨ ਅਤੇ ਗਲਤ ਅਨਸਰ ਸ਼ਰੇਆਮ ਵਾਰਦਾਤ ਨੂੰ ਅੰਜਾਮ ਦੇ ਕੇ ਰਫ਼ੂ-ਚੱਕਰ ਹੋ ਰਹੇ ਹਨ। ਨਾ ਹੀ ਪੁਲਿਸ ਅਤੇ ਨਾ ਹੀ ਪੰਜਾਬ ਦੀ ਸਰਕਾਰ ਇਸ ਨੂੰ ਗੰਭੀਰਤਾ ਨਾਲ ਲੈ ਰਹੀ ਹੈ, ਜਿਸ ਕਰਕੇ ਆਮ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ। ਇਥੋਂ ਨੇੜਲੇ ਪਿੰਡ ਡੱਲਾ ਦੇ ਹੀ ਇਕ ਦਰਜਨ ਦੇ ਕਰੀਬ ਇਕ ਹਫਤੇ ਵਿਚ ਲੁੱਟਾਂ-ਖੋਹਾਂ ਹੋਈਆਂ। ਪੀੜਤਾਂ ਨੇ ਅੱਜ ‘ਅਜੀਤ’ ਨਾਲ ਆਪਣੇ ਦੁੱਖ ਸਾਂਝਾ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਦਿਨ ਦਿਹਾੜੇ ਲੁੱਟਿਆ ਤੇ ਕੁੱਟਿਆ ਗਿਆ ਹੈ। ਪੀੜ੍ਹਤ ਜਰਨੈਲ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਡੱਲਾ ਦੱਸਿਆ ਕਿ ਕੱਲ ਜਦੋਂ ਉਹ ਆਪਣੀ ਪਤਨੀ ਨਾਲ ਡੱਲਾ ਤੋਂ ਜਗਰਾਓਂ ਨੂੰ ਜਾ ਰਿਹਾ ਸੀ ਤਾਂ ਇਕ ਮੋਟਰਸਾਈਕਲ ਸਵਾਰ ਲੁਟੇਰੇ ਨੇ ਉਸ ਨੂੰ ਘੇਰ ਕੇ ਲੁੱਟ ਲਿਆ। ਇਸ ਦੌਰਾਨ ਉਹ ਡਿੱਗ ਪਿਆ। ਉਸਦੇ ਸੱਟਾਂ ਲੱਗੀਆਂ ਅਤੇ ਸਕੂਟਰੀ ਦਾ ਨੁਕਸਾਨ ਹੋ ਗਿਆ। ਉਸਨੇ ਉਸਦਾ ਪਿੱਛਾ ਵੀ ਕੀਤਾ ਪਰ ਉਹ ਫਰਾਰ ਹੋ ਗਿਆ। ਲੁਟੇਰਾ ਉਸ ਤੋਂ 11 ਹਜ਼ਾਰ ਰੁਪਏ ਤੇ ਉਸਦੇ ਡਾਕੂਮੈਂਟ ਵੀ ਲੈ ਗਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ