ਦਿੱਲੀ ਦੇ 2 ਸਰਕਾਰੀ ਹਸਪਤਾਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
![](/cmsimages/20240512/4515586__psd copy (1).jpg)
ਨਵੀਂ ਦਿੱਲੀ, 12 ਮਈ-ਮੰਗੋਲਪੁਰੀ ਦੇ ਬੁਰਾੜੀ ਸਰਕਾਰੀ ਹਸਪਤਾਲ ਅਤੇ ਸੰਜੇ ਗਾਂਧੀ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਆਈ ਹੈ। ਸਰਚ ਆਪਰੇਸ਼ਨ ਜਾਰੀ ਹੈ। ਸਥਾਨਕ ਪੁਲਿਸ, ਬੰਬ ਨਿਰੋਧਕ ਟੀਮਾਂ (ਬੀ.ਡੀ.ਟੀ.) ਹਸਪਤਾਲ ਵਿਚ ਹਨ। ਅਜੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ। ਦਿੱਲੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ।