ਕਾਂਗਰਸ ਨੇ ਹਮੇਸ਼ਾ ਤੋਂ ਹੀ ਪਾਕਿਸਤਾਨ ਦਾ ਪੱਖ ਲਿਆ ਹੈ- ਅਨੁਰਾਗ ਠਾਕੁਰ
ਝੰਡੂਤਾ (ਹਮੀਰਪੁਰ), 27 ਮਈ-ਅੱਜ ਕੇਂਦਰੀ ਮੰਤਰੀ ਅਤੇ ਹਮੀਰਪੁਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਅਨੁਰਾਗ ਠਾਕੁਰ ਨੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਦੇ ਬਿਆਨ 'ਤੇ ਕਿਹਾ ਕਿ ਕਾਂਗਰਸੀ ਆਗੂ ਦਾ ਵਾਰ-ਵਾਰ ਪਾਕਿਸਤਾਨ ਪ੍ਰਤੀ ਪਿਆਰ ਜਾਗਣਾ ਇਹ ਦਰਸਾਉਂਦਾ ਹੈ ਕਿ ਕਾਂਗਰਸੀ ਆਗੂ ਭਾਰਤ 'ਚ ਹਨ, ਪਰ ਉਹ ਪਾਕਿਸਤਾਨ ਦੀ ਤਾਰੀਫ਼ ਕਰਦੇ ਹਨ।ਕਾਂਗਰਸ ਨੇ ਹਮੇਸ਼ਾ ਤੋਂ ਹੀ ਪਾਕਿਸਤਾਨ ਦਾ ਪੱਖ ਲਿਆ ਹੈ, ਇਸ ਕਾਰਨ ਉਨ੍ਹਾਂ ਨੇ ਦੇਸ਼ ਦੀ ਫੌਜ ਨੂੰ ਕਮਜ਼ੋਰ ਕਰਨ ਦਾ ਕੰਮ ਕੀਤਾ ਹੈ।