JALANDHAR WEATHER

ਡਾ. ਹਮਦਰਦ ਤੇ ਦਰਜ ਪਰਚਾ ਲੋਕਤੰਤਰ ਦਾ ਘਾਣ-ਐਡਵੋਕੇਟ ਬਲਵੰਤ ਸਿੰਘ ਲਾਦੀਆਂ

ਕਟਾਰੀਆਂ, 27 ਮਈ (ਪ੍ਰੇਮੀ ਸੰਧਵਾਂ)-ਅਦਾਰਾ ਅਜੀਤ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਤੇ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਸਿਆਸੀ ਕਿੜ ਕੱਢਣ ਲਈ ਵਿਜੀਲੈਂਸ ਬਿਊਰੋ ਵਲੋਂ ਦਰਜ ਕੀਤੇ ਗਏ ਝੂਠੇ ਕੇਸ ਦੀ ਘੋਰ ਨਿੰਦਾ ਕਰਦਿਆਂ ਸੀਨੀਅਰ ਅਕਾਲੀ ਆਗੂ ਐਡਵੋਕੇਟ ਬਲਵੰਤ ਸਿੰਘ ਲਾਦੀਆਂ ਨੇ ਕਿਹਾ ਕਿ ਜੇਕਰ ਡਾ. ਹਮਦਰਦ ਸਰਕਾਰ ਦੀਆਂ ਨਕਾਮੀਆਂ ਤੇ ਨਾਲਾਕੀਆਂ ਨੂੰ ਛੁਪਾ ਕੇ ਸਰਕਾਰ ਦੀ ਬੱਲੇ ਬੱਲੇ ਕਰਦੇ ਰਹਿੰਦੇ ਤਾਂ ਡਾ ਹਮਦਰਦ ਸਰਕਾਰ ਨੂੰ ਚੰਗਾ ਲੱਗਣਾ ਸੀ। ਪਰ ਜਦੋਂ ਡਾ. ਹਮਦਰਦ ਨੇ ਸਰਕਾਰ ਦੀਆਂ ਖਾਮੀਆਂ ਨੂੰ ਲੋਕਾਂ ਦੀ ਕਚਹਿਰੀ ਵਿਚ ਉਜਾਗਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਡਾ. ਹਮਦਰਦ ਸਰਕਾਰ ਦੀਆਂ ਅੱਖਾਂ ਵਿਚ ਲਾਲੀ ਬਣ ਕੇ ਰੜਕਣ ਲੱਗ ਪਏ। ਐਡਵੋਕੇਟ ਬਲਵੰਤ ਸਿੰਘ ਲਾਦੀਆਂ ਨੇ ਕਿਹਾ ਕਿ ਡਾਕਟਰ ਹਮਦਰਦ ਸਰਕਾਰ ਦੀਆਂ ਧੱਕੇਸ਼ਾਹੀਆਂ ਅੱਗੇ ਕਦੇ ਨਹੀਂ ਝੁਕਣਗੇ, ਕਿਉਂਕਿ ਸਮੁੱਚਾ ਅਕਾਲੀ ਦਲ ਡਾ. ਹਮਦਰਦ ਦੇ ਨਾਲ ਚਟਾਂਨ ਵਾਂਗ ਖੜਾ ਤੇ ਖੜਾ ਹੀ ਰਹੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ