ਪੂਰਾ ਪੰਜਾਬ 'ਅਜੀਤ' ਨਾਲ ਚਟਾਨ ਵਾਂਗ ਖੜਾ ਹੈ-ਛੰਨਾ
![](/cmsimages/20240527/4530714__gggg 1.jpg)
ਸੰਗਰੂਰ, 27 ਮਈ (ਧੀਰਜ ਪਸ਼ੌਰੀਆ )-'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਖ਼ਿਲਾਫ਼ ਪੰਜਾਬ ਸਰਕਾਰ ਵਲੋਂ ਕੀਤੇ ਝੂਠੇ ਕੇਸ ਦੀ ਜੋਰਦਾਰ ਨਿੰਦਾ ਕਰਦਿਆਂ ਭਾਜਪਾ ਜਿਕਾ ਸੰਗਰੂਰ ਦੇ ਬੁਲਾਰੇ ਨਿਰਭੇ ਸਿੰਘ ਛੰਨਾ ਨੇ ਕਿਹਾ ਕਿ ਭਾਜਪਾ ਹੀ ਨਹੀਂ ਪੂਰਾ ਪੰਜਾਬ ਡਾ. ਬਰਜਿੰਦਰ ਸਿੰਘ ਹਮਦਰਦ ਨਾਲ ਚਟਾਨ ਵਾਂਗ ਖੜਾ ਹੈ। ਇਮਾਨਦਾਰੀ ਨਾਲ ਕੰਮ ਕਰਨ ਵਾਲੇ ਅਦਾਰਾ ਅਜੀਤ ਨੂੰ ਕੋਈ ਆਂਚ ਨਹੀ ਆਉਣ ਦਿੱਤੀ ਜਾਵੇਗੀ। ਪੰਜਾਬ ਵਿਚ 1 ਜੂਨ ਨੂੰ ਹੋ ਰਹੀਆਂ ਚੌਣਾ ਵਿਚ ਪੰਜਾਬ ਦੇ ਇਨਸਾਫ਼ ਪਸੰਦ ਲੋਕ ਇਸ ਸਰਕਾਰ ਨੂੰ ਇਸ ਦੀ ਅਸਲ ਥਾਂ ਦਿਖਾ ਦੇਣਗੇ ।