
ਨਵੀ ਦਿੱਲੀ , 27 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਸਾਡੇ ਭਾਰਤੀ ਪੈਰਾ-ਐਥਲੀਟਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਮੈਂ ਖੁਸ਼ ਹਾਂ। ਸਿਰਫ਼ ਸੱਤ ਸਾਲਾਂ ਵਿਚ 34ਵੇਂ ਤੋਂ ਛੇਵੇਂ ਰੈਂਕ 'ਤੇ ਪਹੁੰਚ ਕੇ, ਉਨ੍ਹਾਂ ਨੇ 2024 ਚੈਂਪੀਅਨਸ਼ਿਪ ਵਿਚ ਅਜੇ ਤੱਕ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ ਲਈ ਅਣਥੱਕ ਕੰਮ ਕਰਨ ਵਾਲੇ ਸਾਡੇ ਅਥਲੀਟਾਂ ਨੇ 17 ਤਗਮੇ ਪ੍ਰਾਪਤ ਕੀਤੇ ਜੋ , ਜੋ ਦੁਨੀਆਂ ਨੂੰ ਦਰਸਾਉਂਦਾ ਹੈ ਕਿ ਦ੍ਰਿੜਤਾ ਅਤੇ ਸਖ਼ਤ ਮਿਹਨਤ ਨਾਲ ਸਬ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ।