JALANDHAR WEATHER

ਐਨ.ਆਈ.ਏ. ਨੇ ਫ਼ਾਜ਼ਿਲਕਾ ਦੇ ਸੂਰਤ ਸਿੰਘ ਦੀ ਜਾਇਦਾਦ ਕੀਤੀ ਜ਼ਬਤ- ਏਜੰਸੀ

ਨਵੀਂ ਦਿੱਲੀ, 19 ਅਪ੍ਰੈਲ- ਐਨ.ਆਈ.ਏ. ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏਜੰਸੀ ਨੇ 2021 ਵਿਚ ਪੰਜਾਬ ਵਿਚ ਇਕ ਘਾਤਕ ਮੋਟਰਸਾਈਕਲ ਬੰਬ ਧਮਾਕੇ ਦੇ ਮਾਮਲੇ ਵਿਚ ਇਕ ਮੁੱਖ ਸੰਚਾਲਕ ਦੀ ਅਚੱਲ ਸੰਪਤੀ ਨੂੰ ਫ਼ਰੀਜ਼ ਕਰ ਦਿੱਤਾ ਹੈ, ਜਿਸ ਦਾ ਸੰਬੰਧ ਪਾਕਿਸਤਾਨ ਸਥਿਤ ਬਦਨਾਮ ਖਾਲਿਸਤਾਨੀ ਅੱਤਵਾਦੀਆਂ ਹਬੀਬ ਖਾਨ ਉਰਫ਼ ਡਾਕਟਰ ਅਤੇ ਲਖਵੀਰ ਸਿੰਘ ਉਰਫ਼ ਰੋਡੇ ਨਾਲ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਮਹਾਤਮ ਨਗਰ, ਫ਼ਾਜ਼ਿਲਕਾ ਦੇ ਵਸਨੀਕ ਸੂਰਤ ਸਿੰਘ ਦੀ ਜਾਇਦਾਦ ਐਨ.ਡੀ.ਪੀ.ਐਸ. ਐਕਟ 1985 ਦੀਆਂ ਧਾਰਾਵਾਂ ਤਹਿਤ ਜ਼ਬਤ ਕੀਤੀ ਗਈ ਹੈ। ਸੂਰਤ ਸਿੰਘ ਦੇ ਨਾਲ-ਨਾਲ ਪਾਕਿ-ਅਧਾਰਿਤ ਡਰੱਗਜ਼ ਅਤੇ ਹਥਿਆਰਾਂ ਦੇ ਤਸਕਰ ਹਬੀਬ ਖ਼ਾਨ ਉਰਫ਼ ਡਾਕਟਰ ਅਤੇ ਮਨੋਨੀਤ ਅੱਤਵਾਦੀ ਲਖਵੀਰ ਸਿੰਘ ਉਰਫ ਰੋਡੇ, ਐਨ.ਆਈ.ਏ. ਦੁਆਰਾ ਇਸ ਕੇਸ ਵਿਚ ਹੁਣ ਤੱਕ ਚਾਰਜਸ਼ੀਟ ਕੀਤੇ ਗਏ ਨੌਂ ਦੋਸ਼ੀਆਂ ਵਿਚੋਂ ਹਨ, ਜਿਸ ਵਿਚ ਬਾਈਕ ਹਮਲਾਵਰ ਨੂੰ ਮਾਰਿਆ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ