JALANDHAR WEATHER

ਰਾਉਜ਼ ਐਵੇਨਿਊ ਅਦਾਲਤ ਨੇ ਕੇ ਕਵਿਤਾ ਦੀ ਪਟੀਸ਼ਨ ’ਤੇ ਸੀ.ਬੀ.ਆਈ. ਨੂੰ ਨੋਟਿਸ ਕੀਤਾ ਜਾਰੀ

ਨਵੀਂ ਦਿੱਲੀ, 15 ਅਪ੍ਰੈਲ- ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ ਆਬਕਾਰੀ ਨੀਤੀ ਮਾਮਲੇ ਨਾਲ ਸੰਬੰਧਤ ਸੀ.ਬੀ.ਆਈ. ਕੇਸ ਵਿਚ ਬੀ.ਆਰ.ਐਸ. ਆਗੂ ਕੇ ਕਵਿਤਾ ਵਲੋਂ ਦਾਇਰ ਜ਼ਮਾਨਤ ਪਟੀਸ਼ਨ ’ਤੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੂੰ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਮਾਮਲੇ ਦੀ ਸੁਣਵਾਈ ਲਈ 22 ਅਪ੍ਰੈਲ ਦੀ ਤਰੀਕ ਤੈਅ ਕੀਤੀ ਹੈ। ਪਟੀਸ਼ਨ ਰਾਹੀਂ ਕਵਿਤਾ ਨੇ ਇਹ ਕਹਿੰਦੇ ਹੋਏ ਅੰਤਰਿਮ ਰਾਹਤ ਦੀ ਵੀ ਮੰਗ ਕੀਤੀ ਹੈ ਕਿ ਬੀ.ਆਰ.ਐਸ. ਨੇ ਉਸ ਨੂੰ ਆਮ ਚੋਣਾਂ ਲਈ ਆਪਣਾ ‘ਸਟਾਰ ਪ੍ਰਚਾਰਕ’ ਐਲਾਨਿਆ ਹੈ ਅਤੇ ਉਸ ਲਈ 20 ਅਪ੍ਰੈਲ ਤੋਂ 11 ਮਈ ਤੱਕ ਨਿਸ਼ਚਿਤ ਚੋਣ ਡਿਊਟੀ ਤੈਅ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ