JALANDHAR WEATHER

ਸਤਲੁਜ ਤੋਂ ਪਾਰ ਕਣਕ ਵੱਢਣ ਜਾ ਰਹੇ ਕਿਸਾਨਾਂ ਦਾ ਟਰੈਕਟਰ ਟਰਾਲੀ ਦਰਿਆ ਵਿਚ ਡੁੱਬਿਆ

ਮਮਦੋਟ/ਗੋਲੂ ਕਾ ਮੋੜ, 19 ਅਪ੍ਰੈਲ (ਸੁਖਦੇਵ ਸਿੰਘ ਸੰਗਮ, (ਸੁਰਿੰਦਰ ਸਿੰਘ ਪੁਪਨੇਜਾ) - ਮਮਦੋਟ ਦੇ ਸਰਹੱਦੀ ਪਿੰਡ ਗਜਨੀ ਵਾਲਾ ਨੇੜੇ ਪੈਂਦੇ ਸਤਲੁਜ ਦਰਿਆ ਤੋਂ ਪਾਰ ਕਣਕ ਵੱਢਣ ਜਾ ਰਹੇ ਕਿਸਾਨਾਂ ਦਾ ਟਰੈਕਟਰ ਟਰਾਲੀ ਦਰਿਆ ਵਿਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੌਰਾਨ ਟਰੈਕਟਰ 'ਤੇ ਸਵਾਰ ਪੰਜ ਕਿਸਾਨਾਂ ਨੇ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ । ਜ਼ਿਕਰਯੋਗ ਹੈ ਕਿ ਉਕਤ ਜਗਾ ਤੋਂ ਥੋੜ੍ਹੀ ਦੂਰ ਬੀ. ਐੱਸ. ਐੱਫ. ਵਲੋਂ ਦਰਿਆ ਤੋਂ ਪਾਰ ਜਾਣ ਲਈ ਪਾਇਆ ਗਿਆ ਕੈਪਸੂਲ ਪੁਲ ਕੁਝ ਮਹੀਨੇ ਪਹਿਲਾਂ ਆਏ ਹੜ੍ਹਾਂ ਦੌਰਾਨ ਹਟਾ ਲਿਆ ਗਿਆ ਸੀ ਜਿਸ ਕਰਕੇ ਸਰਹੱਦੀ ਕਿਸਾਨਾਂ ਨੂੰ ਅਕਸਰ ਹੀ ਦਰਿਆ ਦੇ ਪਾਣੀ ਵਿਚੋਂ ਲੰਘ ਕੇ ਖੇਤੀ ਕਰਨ ਜਾਣਾ ਪੈਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ